ਮਾਂ ਬਣੀ 11ਵੀਂ ਜਮਾਤ ਦੀ ਨਾਬਾਲਗ ਲੜਕੀ, ਜਾਣੋ ਕੀ ਹੈ ਪੂਰਾ ਮਾਮਲਾ

0
66
ਮਾਂ ਬਣੀ 11ਵੀਂ ਜਮਾਤ ਦੀ ਨਾਬਾਲਗ ਲੜਕੀ, ਜਾਣੋ ਕੀ ਹੈ ਪੂਰਾ ਮਾਮਲਾ

ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਫਿਲਹਾਲ ਮਾਂ ਅਤੇ ਬੱਚਾ ਬਿਲਕੁਲ ਠੀਕ ਹਨ। ਲੜਕੀ ਨਾਬਾਲਗ ਹੋਣ ਕਾਰਨ ਇਹ ਮਾਮਲਾ ਪੁਲਿਸ ਅਤੇ ਚਾਈਲਡ ਵੈਲਫੇਅਰ ਸੁਸਾਇਟੀ ਕੋਲ ਪਹੁੰਚ ਗਿਆ ਹੈ। ਦੋਵੇਂ ਧਿਰਾਂ ਨੂੰ ਸੋਮਵਾਰ ਨੂੰ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਜੋ ਵੀ ਫੈਸਲਾ ਹੋਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਕਰੀਬ ਇੱਕ ਸਾਲ ਪਹਿਲਾਂ ਗੁਰਦਾਸਪੁਰ ਦੀ ਰਹਿਣ ਵਾਲੀ 16 ਸਾਲਾ ਲੜਕੀ ਅਤੇ ਅੰਮ੍ਰਿਤਸਰ ਦੇ 19 ਸਾਲਾ ਲੜਕੇ ਦੀ ਮੰਗਣੀ ਹੋਈ ਸੀ। ਲੜਕੀ ਇਸ ਸਮੇਂ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਲੜਕੀ ਨੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇੱਕ ਬੱਚੇ (ਪੁੱਤਰ) ਨੂੰ ਜਨਮ ਦਿੱਤਾ ਹੈ। ਡਿਲਿਵਰੀ ਸ਼ਨੀਵਾਰ ਸਵੇਰੇ ਹੋਈ ਹੈ।

ਹਸਪਤਾਲ ਪ੍ਰਬੰਧਕਾਂ ਨੇ ਇਸ ਸਬੰਧੀ ਸਾਖੀ ਵਨ ਸਟਾਪ ਅਤੇ ਦੀਨਾਨਗਰ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ। ਹੁਣ ਦੋਵਾਂ ਧਿਰਾਂ ਨੂੰ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਜੋ ਵੀ ਫੈਸਲਾ ਹੋਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਲਈ ਬੱਚੇ ਦਾ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਜੇਕਰ ਦੋਵੇਂ ਧਿਰਾਂ ਦੀ ਸਹਿਮਤੀ ਮੰਨ ਲਈ ਜਾਂਦੀ ਹੈ ਤਾਂ ਫਿਰ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਲੜਕੀ ਨਾਬਾਲਗ ਹੈ।

ਮੁੰਡੇ ਨੂੰ ਮਿਲਣ ਗਈ ਸੀ ਕੁੜੀ

ਹਸਪਤਾਲ ‘ਚ ਮੌਜੂਦ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਅੰਮ੍ਰਿਤਸਰ ਦੇ ਲੜਕੇ ਨਾਲ ਰਿਸ਼ਤੇ ਹੋਇਆ ਹੈ ਤੇ ਲੜਕੀ ਇੱਕ-ਦੋ ਵਾਰ ਮਿਲਣ ਲਈ ਅੰਮ੍ਰਿਤਸਰ ਵੀ ਗਈ ਸੀ। ਦੂਜੇ ਪਾਸੇ ਦੀਨਾਨਗਰ ਥਾਣਾ ਇੰਚਾਰਜ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਲੜਕਾ ਪੱਖ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਦੋਵਾਂ ਧਿਰਾਂ ਨੂੰ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ। ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਨਾਬਾਲਗ ਲੜਕੀ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਕਾਰਵਾਈ ਹੋਣੀ ਤੈਅ ਹੈ। ਜਦੋਂ ਕਿ ਜੇਕਰ ਲੜਕੇ ਦਾ ਪੱਖ ਸਵੀਕਾਰ ਕਰਦਾ ਹੈ ਕਿ ਬੱਚਾ ਉਨ੍ਹਾਂ ਦਾ ਹੈ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਲੜਕੇ ਵਾਲਾ ਪੱਖ ਨਹੀਂ ਮੰਨਦਾ ਹੈ।

 

 

LEAVE A REPLY

Please enter your comment!
Please enter your name here