ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਪਹਿਲੇ ਟੈਸਟ ‘ਚ ਮੂੰਹ ਦੀ ਮਾਰੀ ਹੈ। ਦਰਅਸਲ ਇਸ ਸਮੇਂ ਬੰਗਲਾਦੇਸ਼ ਕ੍ਰਿਕਟ ਟੀਮ ਪਾਕਿਸਤਾਨ ਦੇ ਦੌਰੇ ‘ਤੇ ਹੈ ਤੇ ਉਹ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਕਰਾਰੀ ਹਰ ਦੇ ਦਿੱਤੀ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ।
ਅੱਜ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਜਦੋਂ ਪਾਕਿਸਤਾਨ ਬੱਲੇਬਾਜ਼ੀ ਲਈ ਆਇਆ ਤਾਂ 23 ਦੌੜਾਂ ਬਣਾ ਕੇ 1 ਵਿਕਟ ਗਵਾ ਚੁੱਕਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਇਹ ਮੈਚ ਡਰਾਅ ਹੋ ਜਾਵੇਗਾ। ਪਰ ਬੰਗਲਾਦੇਸ਼ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਦੂਜੀ ਪਾਰੀ ‘ਚ 146 ਦੌੜਾਂ ‘ਤੇ ਸਮੇਤ ਦਿੱਤਾ। ਉਪਰੰਤ ਬੰਗਲਾਦੇਸ਼ ਨੂੰ ਪਹਿਲੀ ਪਾਰੀ ਦੀ ਲੀਡ 117 ਦੌੜਾਂ ਦਾ ਭਰਪੂਰ ਲਾਭ ਹੋਇਆ, ਜਿਸ ਸਦਕਾ ਉਸ ਨੂੰ ਬਹੁਤ ਹੀ ਸੌਖਾ ਟੀਚਾ 30 ਦੌੜਾ ਮਿਲਿਆ, ਜੋ ਕੋਈ ਵਿਕਟ ਗੁਆਏ ਹਾਸਲ ਕਰਕੇ ਮੈਚ ਜਿੱਤ ਗਿਆ।