ਚੋਰਾਂ ਨੇ ਆਰਮੀ ਮੈਨ ਹਾਊਸ ਨੂੰ ਬਣਾਇਆ ਨਿਸ਼ਾਨਾ ਪੰਜਾਬ ’ਚ ਜਿੱਥੇ ਇੱਕ ਪਾਸੇ ਸੀਐੱਮ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆਖੀ ਜਾਂਦੀ ਹੈ ਉੱਥੇ ਹੀ ਦੂਜੇ ਪਾਸੇ ਸੂਬੇ ’ਚ ਕਤਲ ਲੁੱਟਖੋਹ ਦੀ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਫੌਜੀ ਜਵਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ।
ਮਿਲੀ ਜਾਣਕਾਰੀ ਮੁਤਾਬਿਕ ਬਟਾਲਾ ਪੁਲਿਸ ਜਿਲੇ ਦੇ ਪਿੰਡ ਮੀਕੇ ’ਚ ਚੋਰਾਂ ਨੇ ਰਾਤਾ ਦਾ ਫਾਇਦਾ ਚੁੱਕਦੇ ਹੋਏ ਲੱਖਾਂ ਦਾ ਸਾਮਾਨ ਸੋਨਾ ਅਤੇ ਨਗਦੀ ਲੈਕੇ ਫਰਾਰ ਗਏ। ਪੀੜਤ ਫੌਜੀ ਨੇ ਕਿਹਾ ਮੈਂ ਇੰਨਾ ਦੁਖੀ ਹਾਂ ਕਿ ਮੰਨ ਕਰਦਾ ਫੌਜ ਦੀ ਨੌਕਰੀ ਹੀ ਛੱਡ ਦਵਾਂ ਜੇਕਰ ਪਿੱਛੇ ਸਾਡੇ ਪਰਿਵਾਰ ਹੀ ਸਲਾਮਤ ਨਹੀਂ।
ਮਾਮਲੇ ਸਬੰਧੀ ਫੌਜੀ ਬੂਟਾ ਸਿੰਘ ਅਤੇ ਉਸਦੀ ਮਾਂ ਪਿਆਰ ਕੌਰ ਨੇ ਦੱਸਿਆ ਕਿ ਰਾਤ ਘਰ ਕੋਈ ਨਹੀਂ ਸੀ। ਗੁਆਂਢ ’ਚ ਰਹਿੰਦੇ ਆਪਣੇ ਛੋਟੇ ਬੇਟੇ ਵੱਲ ਗਏ ਹੋਏ ਸੀ ਜੋ ਕਿ ਉਹ ਵੀ ਫੌਜ ਵਿਚ ਹੀ ਨੌਕਰੀ ਕਰਦਾ ਹੈ ਜਦ ਸਵੇਰੇ ਘਰ ਆਕੇ ਵੇਖਿਆ ਤਾਂ ਗੇਟ ਲੱਗਾ ਹੋਇਆ ਸੀ ਪਰ ਕਮਰਿਆਂ ’ਚ ਦਾਖਿਲ ਹੋਣ ਵਾਲੇ ਮੇਨ ਦਰਵਾਜੇ ਦਾ ਹੋੜਾ ਟੁੱਟਾ ਹੋਇਆ ਸੀ ਜਦ ਕਮਰਿਆਂ ਅੰਦਰ ਦਾਖਿਲ ਹੋਕੇ ਦੇਖਿਆ ਤਾਂ ਚੋਰਾਂ ਵਲੋਂ ਘਰ ਦੀ ਇੱਕਲੀ ਇੱਕਲੀ ਚੀਜ਼ ਫਰੋਲੀ ਗਈ ਸੀ ਅਤੇ ਕਮਰੇ ਅੰਦਰ ਪਈ ਅਲਮਾਰੀ ਤੋੜਕੇ ਉਸਦੇ ਲੋਕਰ ’ਚੋ ਢਾਈ ਤੋਲੇ ਸੋਨਾ ਨਗਦੀ ਕਪੜੇ ਲੈਪਟਾਪ ਇਥੋਂ ਤੱਕ 50 ਕਿਲੋ ਕਣਕ ਵੀ ਲੈਕੇ ਚੋਰ ਫਰਾਰ ਹੋ ਗਏ ਸੀ।
ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਬੀਤੀ ਦਰਮਿਆਨੀ ਰਾਤ ਦੀ ਹੈ ਕਰੀਬ ਢਾਈ ਤੋਂ ਪੌਣੇ 3 ਲੱਖ ਦਾ ਨੁਕਸਾਨ ਹੋਇਆ ਹੈ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ ਅਤੇ ਚੋਰਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਜਲਦੀ ਹੀ ਚੋਰਾਂ ਨੂੰ ਫੜਿਆ ਜਾਵੇਗਾ।
ਕਾਬਿਲੇਗੌਰ ਹੈ ਕਿ ਪੰਜਾਬ ’ਚ ਲਗਾਤਾਰ ਲੁੱਟਖੋਹ ਅਤੇ ਕਤਲ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਹਰ ਵਾਰ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਅਤੇ ਕਾਰਵਾਈ ਕਰਨ ਦੀ ਗੱਲ ਆਖੀ ਜਾਂਦੀ ਹੈ ਪਰ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਗੋਂ ਵਧ ਰਹੀਆਂ ਹਨ।