ਲੇਬਨਾਨ ਦੇ ਸਾਬਕਾ ਕੇਂਦਰੀ ਬੈਂਕ ਗਵਰਨਰ ਰਿਆਦ ਸਲਾਮੇਹ ਨੂੰ ਮੰਗਲਵਾਰ ਨੂੰ ਰਾਜਧਾਨੀ ਬੇਰੂਤ ਵਿੱਚ ਨਿਆਂਇਕ ਸੁਣਵਾਈ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਸਲਾਮੇਹ ‘ਤੇ ਲੇਬਨਾਨ ਵਿਚ ਮਨੀ-ਲਾਂਡਰਿੰਗ, ਗਬਨ ਅਤੇ ਨਾਜਾਇਜ਼ ਸੰਪੰਨਤਾ ਸਮੇਤ ਵਿੱਤੀ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਉਸਨੇ ਸਾਰੇ ਗਲਤ ਕੰਮਾਂ ਤੋਂ ਇਨਕਾਰ ਕੀਤਾ ਹੈ।