ਚੰਡੀਗੜ੍ਹ ਗ੍ਰਨੇਡ ਹਮਲੇ ਦਾ ਦੂਜਾ ਮੁਲਜ਼ਮ ਕਾਬੂ, 5 ਲੱਖ ਰੁਪਏ ‘ਚ ਹੋਇਆ ਸੀ ਸੌਦਾ, ਇਦਾਂ ਬਣਾਇਆ ਸੀ ਪਲਾਨ

0
384

 

ਚੰਡੀਗੜ੍ਹ ਗ੍ਰਨੇਡ ਹਮਲਾ: ਚੰਡੀਗੜ੍ਹ ਵਿੱਚ ਕੋਠੀ ‘ਤੇ ਹੋਏ ਗ੍ਰਨੇਡ ਹਮਲੇ ‘ਚ ਸ਼ਾਮਲ ਦੂਜੇ ਦੋਸ਼ੀ ਤੱਕ ਪੁਲਿਸ ਪਹੁੰਚ ਗਈ ਹੈ। ਵਿਸ਼ਾਲ ਨਾਮ ਦੇ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ। ਉੱਥੇ ਹੀ ਉਹ ਪਹਿਲਾਂ ਪਕੜੇ ਗਏ ਦੋਸ਼ੀ ਰੋਹਨ ਦਾ ਸਾਥੀ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਸੁਰੱਖਿਆ ਏਜੰਸੀਆਂ ਅਮਰੀਕਾ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਪਾਸੀਆ ਦੇ ਅੰਮ੍ਰਿਤਸਰ ਸਥਿਤ ਘਰ ਵੀ ਪਹੁੰਚੀਆਂ ਸਨ। ਹੈਪੀ ਦੇ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਅਜਿਹੀਆਂ ਘਟਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਇਸ ਬਾਰੇ ਦੱਸਿਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੈਂਕ ਖਾਤੇ ਵੀ ਜ਼ਬਤ ਕਰ ਲਏ ਗਏ ਹਨ। ਕਈ ਥਾਵਾਂ ਤੋਂ ਪੁਲਿਸ ਉਨ੍ਹਾਂ ਦੇ ਘਰ ਆਈ ਹੈ।

ਸੂਤਰਾਂ ਅਨੁਸਾਰ ਪੁਲਿਸ ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਧਮਾਕੇ ਲਈ ਉਨ੍ਹਾਂ ਦਾ ਸੌਦਾ 5 ਲੱਖ ਰੁਪਏ ਵਿੱਚ ਹੋਇਆ ਸੀ। ਪਰ ਪਹਿਲੀ ਕਿਸ਼ਤ ਵਿੱਚ ਸਿਰਫ਼ 20 ਹਜ਼ਾਰ ਰੁਪਏ ਹੀ ਮਿਲੇ ਸਨ। ਮੁਲਜ਼ਮ ਰੋਹਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਭੱਜਣ ਵਾਲਾ ਸੀ। ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੌਕੇ ‘ਤੇ ਹੀ ਪਲਾਨ ਬਦਲ ਦਿੱਤਾ ਗਿਆ। ਇਸ ਤੋਂ ਬਾਅਦ ਦੋਹਾਂ ਨੇ ਵੱਖ-ਵੱਖ ਰਾਹ ਚੁਣੇ। ਇਸ ਦੇ ਨਾਲ ਹੀ ਪੁਲਿਸ ਹੁਣ ਉਨ੍ਹਾਂ ਨੂੰ ਲੈਕੇ ਹੋਰ ਵੀ ਕਈ ਗੱਲਾਂ ਦੀ ਜਾਂਚ ਕਰ ਰਹੀ ਹੈ।

ਪੰਜਾਬ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਫ਼ ਹੋ ਗਿਆ ਹੈ ਕਿ 11 ਸਤੰਬਰ ਨੂੰ ਹੋਇਆ ਗ੍ਰਨੇਡ ਹਮਲਾ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ (ISI) ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਸੀ। ਇਸ ਦਾ ਮਾਸਟਰਮਾਈਂਡ ਪਾਕਿਸਤਾਨ ਵਿਚ ਬੈਠਾ ਅੱਤਵਾਦੀ ਹਰਵਿੰਦਰ ਰਿੰਦਾ ਸੀ। ਉਸ ਨੇ ਅਮਰੀਕਾ ਵਿੱਚ ਬੈਠੇ ਹੈਪੀ ਪਾਸੀਆ ਰਾਹੀਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

 

LEAVE A REPLY

Please enter your comment!
Please enter your name here