ਬਠਿੰਡਾ ਦੇ ਪਿੰਡ ਦੁਨੇਵਾਲਾ ‘ਚ ਭਾਰਤ ਮਾਲਾ ਪ੍ਰਾਜੈਕਟ ਹੁਣ ਭਾਰਤ ਮਾਲਾ ਵਿਵਾਦ ਬਣ ਗਿਆ ਹੈ। ਪਿੰਡ ਦੁਨੇਵਾਲਾ ‘ਚ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਦੋਵੇਂ ਧਿਰਾਂ ਪੰਜਾਬ ਪੁਲਿਸ ਤੇ ਕਿਸਾਨਾਂ ਵਿਚਾਲੇ ਰੇੜਕਾ ਜਾਰੀ ਹੈ। ਦੋਵੇਂ ਧਿਰਾਂ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਬਜਿੱਦ ਹਨ, ਜਿਥੇ ਕਿਸਾਨ ਬੀਤੇ ਦਿਨ ਝੜਪ ਤੋਂ ਬਾਅਦ ਵੀ ਡੱਟੇ ਡਟੇ ਹੋਏ ਹਨ, ਉਥੇ ਹੀ ਪੁਲਿਸ ਫੋਰਸ ਵੀ ਵੱਡੀ ਤਾਦਾਦ ਵਿੱਚ ਪੂਰੀ ਤਰ੍ਹਾਂ ਤਿਆਰ ਖੜੀ ਹੋਈ ਹੈ। ਹਾਲਾਂਕਿ ਖ਼ਬਰ ਇਹ ਵੀ ਹੈ ਕਿ ਬੀਤੇ ਦਿਨ ਝੜਪ ਤੋਂ ਬਾਅਦ ਅੱਜ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚ ਮਸਲੇ ਦੇ ਹੱਲ ਲਈ ਮੀਟਿੰਗ ਵੀ ਹੋ ਸਕਦੀ ਹੈ।
ਖਬਰ ਅਪਡੇਟ ਜਾਰੀ.
ਪਿੰਡ ਦੁਨੇਵਾਲਾ ਵਿਖੇ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚ ਰੇੜਕਾ ਜਾਰੀ
ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਤੈਨਾਤ
ਵੱਡੀ ਤਾਦਾਦ ਵਿੱਚ ਕਿਸਾਨ ਵੀ ਪਿੰਡ ਵਿੱਚ ਹਨ ਮੌਜੂਦ
ਕਿਸਾਨ ਕਬਜ਼ੇ ਵਾਲੀ ਜਮੀਨ ਤੇ ਜਾਣ ਲਈ ਬਜਿੱਦ
ਅੱਜ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਹੋ ਸਕਦੀ ਹੈ ਮੀਟਿੰਗ
ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਕਬਜ਼ੇ ਵਾਲੀ ਜਮੀਨ ਤੇ ਨਾ ਜਾਨ ਦੇਣ ਲਈ ਨਾਕਾਬੰਦੀ ਕਰਕੇ ਤੈਨਾਤ
ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਬਠਿੰਡਾ ਦੇ ਪਿੰਡ ਦੁੱਣੇਵਾਲਾ ਵਿਖੇ ਕਿਸਾਨਾਂ ਅਤੇ ਪੁਲਿਸ ਵਿੱਚ ਕਾਰ ਹੋਏ ਟਕਰਾ ਤੋਂ ਬਾਅਦ ਜ਼ਖਮੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀ ਦੇ ਬਿਆਨਾਂ ਦੇ ਆਧਾਰ ਤੇ ਇੱਕ ਦਰਜਨ ਕਿਸਾਨ ਆਗੂਆਂ ਖਿਲਾਫ ਮਾਮਲਾ ਦਰਜ
ਬਠਿੰਡਾ ਦੇ ਥਾਣਾ ਸੰਗਤ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਝੰਡਾ ਸਿੰਘ ਜੇਠੂ ਕੇ ਸ਼ਿੰਗਾਰਾ ਸਿੰਘ ਮਾਨ ਹਰਜਿੰਦਰ ਸਿੰਘ ਬੱਗੀ ਹਰਜਿੰਦਰ ਸਿੰਘ ਘਰਾਚੋ ਅਜੇ ਪਾਲ ਘੁੱਦਾ ਸਣੇ 250 ਤੋਂ 300 ਕਿਸਾਨਾਂ ਖਿਲਾਫ ਪੁਲਿਸ ਨੇ ਦਰਜ ਕੀਤਾ ਮਾਮਲਾ
ਬੀਤੀ ਦੇਰ ਸ਼ਾਮ ਕਿਸਾਨਾਂ ਅਤੇ ਪੁਲਿਸ ਵਿਚਕਾਰ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਅਕਵਾਇਰ ਕੀਤੀ ਜ਼ਮੀਨ ਤੇ ਮੁੜ ਕਬਜ਼ਾ ਕਰਨ ਦੌਰਾਨ ਹੋਈ ਸੀ ਤਿੱਖੀ ਝੜਪ ਪੁਲਿਸ ਵੱਲੋਂ ਲਾਠੀ ਚਾਰਜ ਦੇ ਨਾਲ ਅੱਥਰੂ ਗੈਸ ਦੇ ਗੋਲਿਆਂ ਦੀ ਕੀਤੀ ਗਈ ਸੀ ਵਰਤੋਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਮੁੜ ਵੱਡਾ ਇਕੱਠ ਕਰਕੇ ਨਿਸ਼ਚਿਤ ਥਾਂ ਤੇ ਪਹੁੰਚਣ ਦਾ ਕੀਤਾ ਗਿਆ ਐਲਾਨ
ਕਿਸਾਨਾਂ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਕੀਤੇ ਸਖਤ ਸੁਰੱਖਿਆ ਪ੍ਰਬੰਧ ਹੋਰਨਾਂ ਜ਼ਿਲ੍ਹਿਆਂ ਤੋਂ ਸੱਦੀ ਗਈ ਫੋਰਸ