ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ : 6 ਮਹੀਨਿਆਂ ਪਿੱਛੋਂ ਰਾਮ ਰਹੀਮ ਖਿਲਾਫ਼ ਮੁੜ ਸ਼ੁਰੂ ਹੋਈ ਚੰਡੀਗੜ੍ਹ ਅਦਾਲਤ ‘ਚ ਕਾਰਵਾਈ

0
76
ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ : 6 ਮਹੀਨਿਆਂ ਪਿੱਛੋਂ ਰਾਮ ਰਹੀਮ ਖਿਲਾਫ਼ ਮੁੜ ਸ਼ੁਰੂ ਹੋਈ ਚੰਡੀਗੜ੍ਹ ਅਦਾਲਤ 'ਚ ਕਾਰਵਾਈ
Spread the love

ਚੰਡੀਗੜ੍ਹ ‘ਚ ਰਾਮ ਰਹੀਮ ਦੀ ਪੈਰਵੀ ਸ਼ੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਮੁੜ ਸ਼ੁਰੂ ਹੋ ਗਈ ਹੈ। ਛੇ ਮਹੀਨਿਆਂ ਤੋਂ ਵੱਧ ਦੇ ਵਕਫ਼ੇ ਤੋਂ ਬਾਅਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰਾਂ ਵਿਰੁੱਧ ਬੇਅਦਬੀ ਦੇ ਮਾਮਲਿਆਂ ਵਿੱਚ ਵੀਰਵਾਰ ਨੂੰ ਮੁਕੱਦਮੇ ਦੀ ਕਾਰਵਾਈ ਹੋਈ।

ਸੁਣਵਾਈ ਦੌਰਾਨ ਡੇਰਾ ਮੁਖੀ ਵੀਸੀ ਰਾਹੀਂ ਹਾਜ਼ਰ ਹੋਇਆ। ਰਾਮ ਰਹੀਮ ਦੀ ਤਰਫੋਂ ਵਕੀਲ ਕਾਮਰਾ ਅਤੇ ਜਤਿੰਦਰ ਖੁਰਾਨਾ ਪੇਸ਼ ਹੋਏ, ਜਿਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਫ਼ਰੀਦਕੋਟ ਬੇਅਦਬੀ ਮਾਮਲੇ ਵਿੱਚ ਪੇਸ਼ ਕੀਤੇ ਗਏ ਚਲਾਨ ਦੀ ਕਾਪੀ ਅਤੇ ਉਸ ਨਾਲ ਸਬੰਧਤ ਦਸਤਾਵੇਜ਼ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲੇ ਹਨ। ਇਸ ਲਈ ਪੰਜਾਬ ਸਰਕਾਰ ਉਨ੍ਹਾਂ ਨੂੰ ਦਸਤਾਵੇਜ਼ ਮੁਹੱਈਆ ਕਰਵਾਏ, ਜਿਸ ‘ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਅਗਲੀ ਤਰੀਕ ‘ਤੇ ਦਸਤਾਵੇਜ਼ ਕਾਗਜ਼ ਮੁਹੱਈਆ ਕਰਵਾਉਣ ਲਈ ਕਿਹਾ ਹੈ।

ਮਾਮਲੇ ਦੀ ਅਗਲੀ ਸੁਣਵਾਈ 19 ਦਸੰਬਰ ਨੂੰ ਹੋਵੇਗੀ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਡੇਰਾ ਮੁਖੀ ਖਿਲਾਫ ਇਸ ਮਾਮਲੇ ਦੀ ਸੁਣਵਾਈ ‘ਤੇ ਲੱਗੀ ਰੋਕ ਹਟਾ ਦਿੱਤੀ ਹੈ, ਜਿਸ ਕਾਰਨ ਹੁਣ ਡੇਰਾ ਮੁਖੀ ਖਿਲਾਫ ਸੁਣਵਾਈ ਸ਼ੁਰੂ ਹੋ ਗਈ ਹੈ।

 

LEAVE A REPLY

Please enter your comment!
Please enter your name here