ਜਥੇਦਾਰ ਗਿ. ਰਘਬੀਰ ਸਿੰਘ ਨੇ ਸੁਣਾਇਆ ਫੈਸਲਾ ; ਸੁਖਬੀਰ ਸਿੰਘ ਬਾਦਲ ਤੇ ਅਕਾਲੀ ਆਗੂਆਂ ਨੂੰ ਲਗਾਈ ਗਈ ਧਾਰਮਿਕ ਸਜ਼ਾ

0
114
ਜਥੇਦਾਰ ਗਿ. ਰਘਬੀਰ ਸਿੰਘ ਨੇ ਸੁਣਾਇਆ ਫੈਸਲਾ ; ਸੁਖਬੀਰ ਸਿੰਘ ਬਾਦਲ ਤੇ ਅਕਾਲੀ ਆਗੂਆਂ ਨੂੰ ਲਗਾਈ ਗਈ ਧਾਰਮਿਕ ਸਜ਼ਾ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਬਾਰੇ ਫ਼ੈਸਲਾ ਸੁਣਾਇਆ ਗਿਆ। ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨਾਂ ਦੀ ਇੱਕਤਰਤਾ ਮਗਰੋਂ ਫੈਸਲਾ ਲਿਆ ਗਿਆ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲ਼ੋਂ ਸਜ਼ਾ ਸੁਣਾਇਆ ਗਿਆ।

ਦੱਸ ਦਈਏ ਕਿ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ’ਤੇ ਸੁਣਾਇਆ ਗਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਸਰਕਾਰ ਦੌਰਾਨ ਹੋਈਆਂ ਸਾਰੀਆਂ ਗਲਤੀਆਂ ਕਬੂਲ ਕੀਤੀਆਂ।  ਇਸ ਦੌਰਾਨ ਅਕਾਲੀ ਆਗੂਆਂ ਤੋਂ ਵੀ ਸਵਾਲ ਪੁੱਛੇ ਗਏ।

ਦੱਸ ਦਈਏ ਕਿ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੀਲ੍ਹਚੇਅਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸੀ। ਜ਼ਿਕਰਯੋਗ ਹੈ ਕਿ ਸਿੰਘ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ 2007 ਤੋਂ 2017 ਤੱਕ ਕੈਬਿਨੇਟ ਦਾ ਹਿੱਸਾ ਰਹੇ ਸਿੱਖ ਮੰਤਰੀ ਵੀ ਤਲਬ ਕੀਤੇ ਗਏ ਹਨ। ਇਸ ਤੋਂ ਇਲਾਵਾ 2015 ‘ਚ ਐਸਜੀਪੀਸੀ ਦੀ ਅੰਤਰਿਮ ਕਮੇਟੀ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦਾ ਹਿੱਸਾ ਰਹੇ ਸਮੂਹ ਮੈਂਬਰਾਂ ਨੂੰ ਸੱਦਿਆ ਮਾਮਲੇ ‘ਚ ਸੱਦਿਆ ਗਿਆ ਸੀ।

 

LEAVE A REPLY

Please enter your comment!
Please enter your name here