ਚੰਡੀਗੜ੍ਹ ‘ਚ ਪਰਵਾਸੀ ਨੇ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ਪੰਜਾਬ ‘ਚ ਪ੍ਰਵਾਸੀਆਂ ਦੀ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ‘ਚ ਚੰਡੀਗੜ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੰਡਸਟਰੀਅਲ ਖੇਤਰ ‘ਚ ਇਨ੍ਹਾਂ ਪਰਵਾਸੀਆਂ ਨੇ ਫੈਕਟਰੀ ਦੇ ਮਾਲਕ ਇੱਕ ਸਿੱਖ ਨੌਜਵਾਨ ਦੀ ਜ਼ਬਰਦਸਤ ਕੁੱਟਮਾਰ ਤਾਂ ਕੀਤੀ ਹੀ, ਉਥੇ ਕਕਾਰਾਂ ਦੀ ਵੀ ਬੇਅਦਬੀ ਕੀਤੀ। ਪਰਵਾਸੀਆਂ ਨੇ ਨੌਜਵਾਨ ਦੀ ਪੱਗ ਉਤਾਰ ਸੁੱਟੀ ਅਤੇ ਦਾੜੀ ਫੜ ਕੇ ਖਿੱਚੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚਲੇ ਉਦੋਗਿਕ ਖੇਤਰ ਦੇ ਪਲਾਟ ਨੰਬਰ 114 (ਨੇੜੇ ਡਿਸਪੈਂਸਰੀ) ਦੇ ਮਾਲਕ ਜਸਵਿੰਦਰ ਸਿੰਘ ਵੱਲੋਂ ਆਪਣੇ ਪਲਾਟ ਦੇ ਅੰਦਰ ਕਿਰਾਏਦਾਰ ਸਮੇਤ 10-15 ਲੋਕਾਂ ਨੂੰ ਮੀਟ ਮੱਛੀ ਖਾਣ ਤੋਂ ਰੋਕਣ ਕਰਕੇ ਉਸ ਉੱਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਪਹਿਲਾਂ ਇਹ ਪਰਵਾਸੀ ਇੱਕ-ਇੱਕ ਕਰਕੇ ਇਕੱਠੇ ਹੋ ਰਹੇ ਹਨ ਅਤੇ ਫਿਰ ਸਿੱਖ ਨੌਜਵਾਨ ਜਸਵਿੰਦਰ ਸਿੰਘ ਨੂੰ ਫੜ ਲਿਆ ਅਤੇ ਕਕਾਰਾਂ ਦੀ ਬੇਅਦਬੀ ਕੀਤੀ। ਵੀਡੀਓ ‘ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਪਰਵਾਸੀਆਂ ਨੇ ਜਸਵਿੰਦਰ ਸਿੰਘ ਦੀ ਪੱਗ ਲਾਹੀ ਤੇ ਦਾੜੀ ਪੁੱਟੀ। ਉਪਰੰਤ ਇੱਕ ਉਸ ਦੇ ਗਲ ਨੂੰ ਫੜਦਾ ਹੈ ਉਸ ਤੋਂ ਬਾਅਦ ਜਸਵਿੰਦਰ ਦਾ ਜਬਾੜਾ ਤੋੜ ਦਿੱਤਾ ਅਤੇ ਗੁੱਝੀਆਂ ਸੱਟਾਂ ਮਾਰੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਨੇ ਦੱਸਿਆ ਕਿ ਮੇਰੀ ਫੈਕਟਰੀ ਵਿਚ ਕਿਰਾਏਦਾਰ ਪੰਚਮ ਚੌਹਾਨ ਅਤੇ ਨਾਲ ਦੀ ਫੈਕਟਰੀ ਵਿਚ ਕਿਰਾਏਦਾਰ ਮਨੀਸ਼ ਦੂਬੇ ਨਾਮਕ ਬਦਮਾਸ਼ ਵੱਲੋਂ ਇਹ ਹਮਲਾ ਕੀਤਾ ਗਿਆ ਸੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਕੱਲ 6 ਜਨਵਰੀ ਨੂੰ ਗੁਰਪੁਰਬ ਹੋਣ ਕਰਕੇ ਮੈਂ ਅੱਜ ਫੈਕਟਰੀ ਵਿੱਚ ਸਾਫ-ਸਫਾਈ ਕਰਨ ਲਈ ਆਇਆ ਸੀ। ਕਿਰਾਏਦਾਰ ਪੰਚਮ ਚੌਹਾਨ ਅਤੇ ਮਨੀਸ਼ ਦੁਬੇ ਸਮੇਤ ਪ੍ਰਵਾਸੀ ਲੋਕ ਮੀਟ ਮੱਛੀ ਆਂਡਾ ਤੇ ਦਾਰੂ ਦਾ ਸੇਵਨ ਕਰਕੇ ਜਸ਼ਨ ਮਨਾ ਰਹੇ ਸਨ, ਜਿਨਾਂ ਨੂੰ ਰੋਕਣ ‘ਤੇ ਪੰਚਮ ਚੌਹਾਨ ਅਤੇ ਮਨੀਸ਼ ਦੂਬੇ ਸਮੇਤ 10-15 ਬੰਦਿਆਂ ਨੇ ਹਮਲਾ ਕਰ ਦਿੱਤਾ। ਉਸ ਨੇ ਕਿਹਾ ਕਿ ਇਸ ਹਮਲੇ ਸਬੰਧੀ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਵੀ ਉਸ ਦਾ ਬਚਾਅ ਕਰਨ ਮੌਕੇ ‘ਤੇ ਪਹੁੰਚ ਗਏ ਪਰ ਪ੍ਰਵਾਸੀ ਬਦਮਾਸ਼ਾਂ ਨੇ ਪਰਿਵਾਰਕ ਮੈਂਬਰਾਂ ਮਹਿਲਾਵਾਂ ਨਾਲ ਬਦਤਮੀਜੀ ਕੀਤੀ ਅਤੇ ਗਾਲੀ-ਗਲੋਚ ਕੀਤੀ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਫੈਕਟਰੀ ਮੇਰੇ ਪਿਤਾ ਗੁਰਦੇਵ ਸਿੰਘ ਦੇ ਨਾਮ ਤੇ ਹੈ ਅਤੇ ਇਸ ਫੈਕਟਰੀ ਰਾਹੀਂ ਸਾਡੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ। ਜਸਵਿੰਦਰ ਸਿੰਘ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤਰਸ ਦੇ ਅਧਾਰ ‘ਤੇ ਉਸ ਨੇ ਪੰਚਮ ਚੌਹਾਨ ਨੂੰ ਇੱਕ ਹਿੱਸਾ ਕਿਰਾਏ ‘ਤੇ ਦਿੱਤਾ ਸੀ, ਜਿਸ ‘ਤੇ ਉਸ ਨੇ ਆਪਣਾ ਕਬਜ਼ਾ ਕਰ ਲਿਆ ਤੇ ਜਿਸ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਪੁਲਿਸ ਨੇ ਫੜੇ ਦੋ ਮੁਲਜ਼ਮ
ਦੂਜੇ ਪਾਸੇ ਮੁਲਜ਼ਮਾਂ ਨੇ ਆਪਣੇ ਉਪਰ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਹਾਲਾਂਕਿ, ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਫੜ ਲਿਆ ਹੈ ਅਤੇ ਅਦਾਲਤ ‘ਚ ਪੇਸ਼ ਕਰਕੇ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।
I do trust all the ideas youve presented in your post They are really convincing and will definitely work Nonetheless the posts are too short for newbies May just you please lengthen them a bit from next time Thank you for the post