BSNL 439 ਰੁਪਏ ਦਾ ਰੀਚਾਰਜ ਪਲਾਨ: ਦੇਸ਼ ਵਿੱਚ ਕਰੋੜਾਂ ਮੋਬਾਈਲ ਯੂਜ਼ਰਸ ਹਨ ਜੋ ਕਿ ਆਪਣੇ ਫ਼ੋਨ ਸਿਰਫ਼ ਕਾਲਿੰਗ ਲਈ ਵਰਤਦੇ ਹਨ। ਇਨ੍ਹਾਂ ਵਿੱਚ ਫੀਚਰ ਫੋਨ ਯੂਜ਼ਰਸ ਵੀ ਸ਼ਾਮਲ ਹਨ। ਸਰਕਾਰੀ ਕੰਪਨੀ BSNL ਅਜਿਹੇ ਗਾਹਕਾਂ ਲਈ ਇੱਕ ਵਧੀਆ ਆਫਰ ਲੈ ਕੇ ਆਈ ਹੈ। ਇਸ ਪਲਾਨ ਵਿੱਚ ਯੂਜ਼ਰਸ ਅਨਲਿਮਟਿਡ ਕਾਲਿੰਗ ਦੇ ਨਾਲ-ਨਾਲ ਲੰਬੀ ਵੈਲੀਡਿਟੀ ਦਾ ਵੀ ਲਾਭ ਲੈ ਸਕਦੇ ਹਨ। ਇਸ ਵਿੱਚ ਕੋਈ ਮੋਬਾਈਲ ਡਾਟਾ ਨਹੀਂ ਮਿਲਦਾ ਹੈ। ਆਓ ਇਸ ਪਲਾਨ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।
BSNL ਦਾ 439 ਰੁਪਏ ਵਾਲਾ ਪਲਾਨ
BSNL ਆਪਣੇ 439 ਰੁਪਏ ਵਾਲੇ ਪਲਾਨ ਵਿੱਚ ਅਲਲਿਮਟਿਡ ਕਾਲਿੰਗ ਦੀ ਸਹੂਲਤ ਦਿੰਦਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਤਿੰਨ ਮਹੀਨੇ ਯਾਨੀ 90 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਸ ਤੋਂ ਇਲਾਵਾ, ਕੰਪਨੀ ਇਸ ਪਲਾਨ ਦੇ ਨਾਲ 300 ਫ੍ਰੀ SMS ਵੀ ਦਿੰਦੀ ਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਬਹੁਤ ਲਾਭਦਾਇਕ ਹੋ ਸਕਦੀ ਹੈ ਜੋ ਆਪਣੇ ਨੰਬਰ ਦੀ ਵਰਤੋਂ ਸਿਰਫ਼ ਕਾਲਿੰਗ ਲਈ ਕਰਦੇ ਹਨ। ਨਾਲ ਹੀ, ਇਹ ਫੀਚਰ ਫੋਨ ਵਰਤਣ ਵਾਲੇ ਗਾਹਕਾਂ ਲਈ ਇੱਕ ਵਧੀਆ ਵਿਕਲਪ ਹੈ। ਇਹ ਗਾਹਕ ਆਪਣੇ ਫ਼ੋਨਾਂ ‘ਚ ਡਾਟਾ ਦੀ ਵਰਤੋਂ ਨਹੀਂ ਕਰ ਸਕਦੇ, ਇਸ ਲਈ ਹੁਣ ਉਨ੍ਹਾਂ ਨੂੰ ਡਾਟਾ ਲਈ ਵਾਧੂ ਪੈਸੇ ਨਹੀਂ ਦੇਣੇ ਪੈਣਗੇ।
ਮਿਲੇਗੀ ਲੰਬੀ ਵੈਲੀਡਿਟੀ
ਅੱਜਕੱਲ੍ਹ ਮਹਿੰਗੇ ਰਿਚਾਰਜ ਲੋਕਾਂ ਦੀਆਂ ਜੇਬ੍ਹਾਂ ‘ਤੇ ਬੋਝ ਪਾ ਰਹੇ ਹਨ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਗਾਹਕ ਜ਼ਿਆਦਾ ਪੈਸੇ ਦਿੱਤਿਆਂ ਬਿਨਾਂ ਆਪਣਾ ਨੰਬਰ ਐਕਟਿਵ ਰੱਖਣਾ ਚਾਹੁੰਦਾ ਹੈ, ਤਾਂ 90 ਦਿਨਾਂ ਦੀ ਵੈਲੀਡਿਟੀ ਵਾਲਾ ਇਹ ਪਲਾਨ ਉਨ੍ਹਾਂ ਲਈ ਲਾਭਦਾਇਕ ਹੋ ਸਕਦਾ ਹੈ।
ਹੋਰ ਕੰਪਨੀਆਂ ਨੂੰ ਲਿਆਉਣੇ ਪੈਣਗੇ ਵੌਇਸ ਓਨਲੀ ਪਲਾਨ
BSNL ਵਾਂਗ ਹੋਰ ਕੰਪਨੀਆਂ ਨੂੰ ਵੀ ਜਲਦੀ ਹੀ ਵੌਇਸ ਓਨਲੀ ਪਲਾਨ ਪੇਸ਼ ਕਰਨੇ ਪੈਣਗੇ। ਇਨ੍ਹਾਂ ਪਲਾਨਾਂ ਵਿੱਚ ਉਪਭੋਗਤਾਵਾਂ ਤੋਂ ਸਿਰਫ਼ ਕਾਲਿੰਗ ਅਤੇ SMS ਲਈ ਹੀ ਚਾਰਜ ਲਏ ਜਾਣਗੇ। ਪਿਛਲੇ ਮਹੀਨੇ, ਟੈਲੀਕਾਮ ਰੈਗੂਲੇਟਰ TRAI ਨੇ ਸਾਰੀਆਂ ਕੰਪਨੀਆਂ ਨੂੰ ਸਿਰਫ਼ ਵੌਇਸ ਪਲਾਨ ਪੇਸ਼ ਕਰਨ ਦਾ ਆਦੇਸ਼ ਦਿੱਤਾ ਸੀ। ਹੁਣ ਕੰਪਨੀਆਂ ਆਪਣੇ ਪਲਾਨਾਂ ਵਿੱਚ ਮੋਬਾਈਲ ਡਾਟਾ ਦੇ ਕੇ ਵਾਧੂ ਪੈਸੇ ਨਹੀਂ ਵਸੂਲ ਸਕਣਗੀਆਂ। ਇਸ ਨਾਲ ਦੇਸ਼ ਦੇ ਲਗਭਗ 15 ਕਰੋੜ 2G ਉਪਭੋਗਤਾ ਪ੍ਰਭਾਵਿਤ ਹੋਣਗੇ, ਜੋ ਆਪਣੇ ਪਲਾਨਾਂ ਵਿੱਚ ਡੇਟਾ ਲਈ ਪੈਸੇ ਨਹੀਂ ਦੇਣਾ ਚਾਹੁੰਦੇ।