ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ…ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ ‘ਤੇ ਹਮਲੇ ਦੀ ਹੋ ਰਹੀ

0
10105
ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ...ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ 'ਤੇ ਹਮਲੇ ਦੀ ਹੋ ਰਹੀ

ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ ਉਪਰ ਬੀਜੇਪੀ ਤੇ ਆਰਐਸਐਸ ਦੇ ਇਸ਼ਾਰਿਆਂ ਉਪਰ ਕੰਮ ਕਰਨ ਦਾ ਇਲਜ਼ਾਮ ਲਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀਆਂ ਨੂੰ ਸਾਵਧਾਨ ਕੀਤਾ ਹੈ ਕਿ ਨੌਜਵਾਨਾਂ ਉਪਰ ਮਾਨਸਿਕ ਹਮਲਾ ਕਰਨ ਲਈ ਆਰਐਸਐਸ ਦੀ ਨੀਤੀ ਤਹਿਤ ਪੰਜਾਬ ਦੀਆਂ ਯੂਨੀਵਰਸਿਟੀਆਂ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਮੇਹਣਾ ਮਾਰਿਆ ਕਿ ਤਾਮਿਲਨਾਡੂ ਵਰਗੇ ਰਾਜ ਤਾਂ ਬੀਜੇਪੀ ਦੀ ਤਾਨਾਸ਼ਾਹੀ ਦਾ ਵਿਰੋਧ ਕਰ ਰਹੇ ਹਨ ਪਰ ਭਗਵੰਤ ਮਾਨ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ।

ਪਰਗਟ ਸਿੰਘ ਨੇ ਆਪਣੇ ਫੇਸਬੁੱਕ ਪੇਜ ਉਪਰ ਲਿਖਿਆ…

ਸਿੱਖਿਆ ‘ਤੇ ਕਬਜ਼ੇ ਦੀ ਨੀਤੀ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਮਾਨਸਿਕਤਾ ਨੂੰ ਆਪਣੇ ਵੋਟ ਬੈਂਕ ਵਿੱਚ ਤਬਦੀਲ ਕਰਨ ਦੀ RSS ਦੀ ਨੀਤੀ ਹੁਣ ਸੂਬਿਆਂ ਦੀਆਂ ਯੂਨੀਵਰਸਿਟੀਆਂ ‘ਤੇ ਇੱਕ ਵੱਡੇ ਹਮਲੇ ਵਿੱਚ ਬਦਲ ਗਈ ਹੈ।

Narendra Modi ਸਰਕਾਰ ਵੱਲੋਂ ਚੰਡੀਗੜ੍ਹ ‘ਤੇ ਪੰਜਾਬ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਲਈ ਕੀਤੇ ਦੋ ਹਾਲੀਆ ਹਮਲਿਆਂ ਤੋਂ ਬਾਅਦ, ਪੰਜਾਬ ਦੀਆਂ ਯੂਨੀਵਰਸਿਟੀਆਂ ‘ਤੇ ਕਬਜ਼ਾ ਕਰਨ ਦਾ ਇਹ ਕਦਮ ਫੈਡਰਲ ਸਿਧਾਂਤਾਂ ਨੂੰ ਕਮਜ਼ੋਰ ਕਰਦਾ ਹੈ, ਜਦਕਿ ਅਜਿਹੇ ਫੈਸਲੇ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਹਨ।

ਤਾਮਿਲਨਾਡੂ ਵਰਗੇ ਰਾਜ ਭਾਜਪਾ ਦੀ ਤਾਨਾਸ਼ਾਹੀ ਦਾ ਸਖ਼ਤ ਵਿਰੋਧ ਕਰ ਰਹੇ ਹਨ, ਪਰ ਪੰਜਾਬ ਵਿੱਚ Bhagwant Mann ਸਰਕਾਰ ਭਾਜਪਾ ਦੇ ਏਜੰਡੇ ਦਾ ਪੂਰਾ ਸਮਰਥਨ ਕਰ ਰਹੀ ਹੈ। ਭਗਵੰਤ ਮਾਨ ਦੀ ਚੁੱਪ ਦੇ ਰੂਪ ਵਿੱਚ ਸਹਿਮਤੀ, ਵਿਧਾਨ ਸਭਾ ਵਿੱਚ ਵਿਰੋਧ ਕਰਨ ਤੋਂ ਬਚਣ ਲਈ ਵਿਧਾਨ ਸਭਾ ਸੈਸ਼ਨ ਨੂੰ ਹੀ ਰੋਕ ਦੇਣਾ, ਭਾਜਪਾ ਅਤੇ RSS ਦੇ ਇਸ਼ਾਰਿਆਂ ‘ਤੇ ਹੋ ਰਿਹਾ ਹੈ।

ਸਾਬਕਾ ਸਿੱਖਿਆ ਮੰਤਰੀ ਅਤੇ ਬਤੌਰ ਵਿਰੋਧੀ ਧਿਰ ਦੇ ਵਿਧਾਇਕ ਦੇ ਤੌਰ ‘ਤੇ ਸੂਬਿਆਂ ਦੀਆਂ ਯੂਨੀਵਰਸਿਟੀਆਂ ਦੇ ਇਸ ਕੇਂਦਰੀਕਰਨ ਕਰਨ ਦੇ ਨਿਯਮਾਂ ਦਾ ਸਖ਼ਤ ਵਿਰੋਧ ਕਰਦਾ ਹਾਂ ਅਤੇ ਇਸ ਖਿਲਾਫ਼ ਸਮੂਹ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕਰਦਾ ਹਾਂ।

 

LEAVE A REPLY

Please enter your comment!
Please enter your name here