DeepSeek R1 AI ਦੇ ਆਉਂਦੇ ਹੀ ਵਿਵਾਦਾਂ ਵਿੱਚ ਫਸ ਗਿਆ ਹੈ। ਇਸ AI ਟੂਲ ਨੂੰ ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਬੈਨ ਕਰ ਦਿੱਤਾ ਗਿਆ ਹੈ। ਚੀਨੀ ਸਟਾਰਟਅੱਪ ਕੰਪਨੀ DeepSeek ‘ਤੇ ਯੂਜ਼ਰ ਡੇਟਾ ਚੀਨ ਭੇਜਣ ਦਾ ਦੋਸ਼ ਲੱਗਿਆ ਹੈ।
ਇੱਕ ਰਿਸਰਚ ਫਰਮ ਨੇ ਪੁਸ਼ਟੀ ਕੀਤੀ ਹੈ ਕਿ ਇਸ AI ਚੈਟਬਾਟ ਦੇ ਲਿੰਕ ਚੀਨ ਨਾਲ ਜੁੜੇ ਹਨ। ਰਿਪੋਰਟ ਮੁਤਾਬਕ, DeepSeek ਦੇ ਕੋਡ ਅਮਰੀਕਾ ‘ਚ ਬੈਨ ਹੋ ਚੁੱਕੀ ਚਾਈਨਾ ਮੋਬਾਈਲ ਦੇ ਹਨ। ਇਹ ਚੀਨੀ ਟੈਲੀਕਾਮ ਕੰਪਨੀ 2019 ਤੋਂ ਅਮਰੀਕਾ ‘ਚ ਬੈਨ ਹੈ।
DeepSeek ਦੀ ਖੋਲ੍ਹੀ ਪੋਲ
AP ਦੀ ਰਿਪੋਰਟ ਅਨੁਸਾਰ, DeepSeek ਵਿੱਚ ਅਜਿਹੇ ਕੋਡ ਹਨ ਜੋ ਯੂਜ਼ਰ ਦੀ ਲਾਗਿਨ ਜਾਣਕਾਰੀ ਨੂੰ ਚਾਈਨਾ ਮੋਬਾਈਲ ਨੂੰ ਭੇਜਦੇ ਹਨ। ਕੈਨੇਡਾ ਬੇਸਡ ਰਿਸਰਚ ਫਰਮ Feroot Security ਨੇ ਦਾਅਵਾ ਕੀਤਾ ਹੈ ਕਿ DeepSeek AI ਦਾ ਇਸਤੇਮਾਲ ਸੁਰੱਖਿਅਤ ਨਹੀਂ ਹੈ। ਕਈ ਹੋਰ ਇੰਡੀਪੈਂਡੈਂਟ ਐਕਸਪਰਟਸ ਨੇ ਵੀ ਦਾਅਵਾ ਕੀਤਾ ਹੈ ਕਿ DeepSeek AI ਯੂਜ਼ਰ ਡੇਟਾ ਚੀਨ ਨੂੰ ਭੇਜਦਾ ਹੈ।
ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2019 ਵਿੱਚ ਅਮਰੀਕੀ ਸਰਕਾਰ ਨੇ ਚਾਈਨਾ ਮੋਬਾਈਲ ‘ਤੇ ਪਾਬੰਦੀ ਲਗਾਈ ਸੀ। ਇਸ ਚੀਨੀ ਟੈਲੀਕਾਮ ਕੰਪਨੀ ਨੂੰ ਰਾਸ਼ਟਰੀ ਸੁਰੱਖਿਆ ਅਤੇ ਸਮਰੱਥਤਾ ਲਈ ਖਤਰਾ ਦੱਸਦੇ ਹੋਏ ਬੈਨ ਕੀਤਾ ਗਿਆ ਸੀ। ਹਾਲਾਂਕਿ, ਸਿਕਿਊਰਿਟੀ ਰਿਸਰਚ ਫਰਮ ਨੇ AI ਟੂਲ ਦੇ ਕੋਡ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ।
ਲਾਗਿਨ ਜਾਣਕਾਰੀ ਦੀ ਚੋਰੀ
ਰਿਸਰਚ ਫਰਮ ਦਾ ਦਾਅਵਾ ਹੈ ਕਿ DeepSeek AI ਦਾ ਇਹ ਕੋਡ ਯੂਜ਼ਰ ਦੀ ਲਾਗਿਨ ਜਾਣਕਾਰੀ ਨੂੰ ਚਾਈਨਾ ਮੋਬਾਈਲ ਤੱਕ ਭੇਜਦਾ ਹੈ। ਫਰਮ ਨੇ ਵੈੱਬ ਲਾਗਿਨ ਕੋਡ ਦੀ ਜਾਂਚ ਦੌਰਾਨ ਇਹ ਜਾਣਕਾਰੀ ਸਾਹਮਣੇ ਲਿਆਈ ਹੈ। ਹਾਲਾਂਕਿ, ਇਸ ਦੇ ਮੋਬਾਈਲ ਐਪ ਦੀ ਹਾਲੇ ਤੱਕ ਜਾਂਚ ਨਹੀਂ ਕੀਤੀ ਗਈ।
DeepSeek AI ਨੂੰ ਸਭ ਤੋਂ ਪਹਿਲਾਂ ਅਮਰੀਕੀ ਰਾਜ ਟੈਕਸਸ ਨੇ ਬੈਨ ਕੀਤਾ ਸੀ। ਸਰਕਾਰੀ ਕਰਮਚਾਰੀਆਂ ਨੂੰ ਆਪਣੇ ਡਿਵਾਈਸ ਵਿੱਚ ਇਸ AI ਟੂਲ ਨੂੰ ਨਾ ਰੱਖਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਨਾਲ ਹੀ ਅਮਰੀਕਾ ਦੀ ਸਰਕਾਰੀ ਏਜੰਸੀ ਅਤੇ NASA ਨੇ ਵੀ DeepSeek ਦੇ ਵਰਤੋਂ ‘ਤੇ ਰੋਕ ਲਗਾਈ ਹੈ। ਇਟਲੀ ਵਿੱਚ ਵੀ ਇਸ ਚੀਨੀ ਸਟਾਰਟਅਪ ਕੰਪਨੀ ਦੇ ਇਸ AI ਮਾਡਲ ਨੂੰ ਬੈਨ ਕੀਤਾ ਗਿਆ ਹੈ। ਭਾਰਤ ਦੇ ਵਿੱਤ ਮੰਤਰਾਲੇ ਨੇ ਵੀ ਆਪਣੇ ਕਰਮਚਾਰੀਆਂ ਨੂੰ DeepSeek ਅਤੇ ChatGPT ਵਰਗੇ ਕਿਸੇ ਵੀ AI ਟੂਲ ਦੇ ਵਰਤੋਂ ਤੋਂ ਰੋਕ ਦਿੱਤਾ ਹੈ।