ਕੁੱਤੇ ਨੂੰ ਲੈ ਕੇ ਮੱਚਿਆ ਕਲੇਸ਼, ਲੜਾਈ ‘ਚ ਚੱਲੀ ਗੋਲੀ, ਇੱਕ ਸ਼ਖਸ਼ ਹੋਇਆ ਜ਼ਖਮੀ

0
10186
ਕੁੱਤੇ ਨੂੰ ਲੈ ਕੇ ਮੱਚਿਆ ਕਲੇਸ਼, ਲੜਾਈ 'ਚ ਚੱਲੀ ਗੋਲੀ, ਇੱਕ ਸ਼ਖਸ਼ ਹੋਇਆ ਜ਼ਖਮੀ

ਫਿਰੋਜ਼ਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗਣੇਸ਼ ਕਾਲੋਨੀ ’ਚ ਕੁੱਤੇ ਦੀ ਲੜਾਈ ਨੂੰ ਲੈ ਕੇ ਮਾਮੂਲੀ ਜਿਹਾ ਝਗੜਾ ਹੋਇਆ। ਬਾਅਦ ਵਿੱਚ ਮਾਮੂਲੀ ਝਗੜਾ ਨੇ ਇੱਕ ਖੂਨੀ ਝੜਪ ਦੇ ਵਿੱਚ ਬਦਲ ਗਈ ਅਤੇ ਇਹ ਝਗੜਾ ਇੱਥੋਂ ਤੱਕ ਵੱਧ ਗਿਆ ਕਿ ਇਕ ਨੌਜਵਾਨ ਨੇ ਦੂਜੇ ਨੌਜਵਾਨ ’ਤੇ ਗੋਲੀ ਚਲਾ ਦਿੱਤੀ। ਇਸ ਕਾਰਨ ਉਹ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਜ਼ਖਮੀ ਹੋ ਗਿਆ। ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ। ਇਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ।

ਜ਼ਖਮੀ ਹੋਏ ਨੌਜਵਾਨ ਪਵਨ ਕੁਮਾਰ ਨੇ ਦੱਸਿਆ ਕਾਲੋਨੀ ’ਚ ਕੁੱਤੇ ਨੂੰ ਲੈ ਕੇ ਮਾਮੂਲੀ ਜਿਹਾ ਝਗੜਾ ਹੋਇਆ ਸੀ ਪਰ ਇਸ ਝਗੜੇ ਦੌਰਾਨ ਦੂਜੀ ਧਿਰ ਦੇ ਨੌਜਵਾਨ ਨੇ ਗੋਲੀ ਚਲਾ ਦਿੱਤੀ, ਜੋ ਉਸਦੀ ਬਾਂਹ ’ਤੇ ਲੱਗੀ ਹੈ। ਓਧਰ ਮੌਕੇ ’ਤੇ ਪਹੁੰਚੀ ਪੁਲਿਸ ਨਾਲ ਜਦੋਂ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਐੱਸ. ਐੱਚ. ਓ. ਹਰਿੰਦਰ ਸਿੰਘ ਚਮੇਲੀ ਨੇ ਕਿਹਾ ਕਿ ਉਹ ਮੌਕੇ ’ਤੇ ਪਹੁੰਚੇ ਹਨ ਅਤੇ ਜ਼ਖਮੀ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

 

LEAVE A REPLY

Please enter your comment!
Please enter your name here