ਸਿੱਖ ਧਰਮ ‘ਤੇ ਗਰੋਕ ਏ: ਦੁਨੀਆ ਵਿੱਚ ਹਮੇਸ਼ਾ ਹੀ ਲੋਕਾਂ ਵਿੱਚ ਆਪਣੇ-ਆਪਣੇ ਧਰਮ ਨੂੰ ਇੱਕ-ਦੂਜੇ ਤੋਂ ਉੱਚਾ ਦੱਸਣ ਦਾ ਯਤਨ ਰਿਹਾ ਹੈ ਅਤੇ ਇਹ ਕਿੱਸਾ ਆਦਿਕਾਲ ਤੋਂ ਅੱਜ ਵੀ ਲਗਾਤਾਰ ਜਿਉਂ ਦਾ ਤਿਉਂ ਜਾਰੀ ਹੈ। ਹਾਲਾਂਕਿ ਸਾਰੇ ਧਰਮਾਂ ਦੇ ਲੋਕ ਇੱਕ-ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਹਨ, ਪਰ ਫਿਰ ਵੀ ਇਹ ਬਹਿਸ ਜਾਰੀ ਹੈ। 21ਵੀਂ ਸਦੀ ਦਾ ਆਧੁਨਿਕਤਾ ਦਾ ਯੁੱਗ ਵੀ ਇਸ ਤੋਂ ਬਹਿਸ ਤੋਂ ਨਹੀਂ ਬਚਿਆ ਹੈ। ਟੇਸਲਾ ਮੁਖੀ ਐਲਨ ਮਸਕ ਦੇ ਏਆਈ ਐਪ ਗਰੋਕ ਨੇ ਹੁਣ ਇਸ ਮਸਲੇ ‘ਤੇ ਆਨਲਾਈਨ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਇਸ ਏਆਈ ਐਪ ਨੇ ਇੱਕ ਸਵਾਲ ਦੇ ਜਵਾਬ ਵਿੱਚ ਸਿੱਖ ਧਰਮ ਦੀ ਬਿਹਤਰ ਧਰਮ ਵੱਜੋਂ ਚੋਣ ਕੀਤੀ ਹੈ, ਪਰੰਤੂ ਇਥੇ ਉਸ ਨੇ ਸਿੱਖੀ ਨੂੰ ਹੀ ਕਿਉਂ ਚੁਣਿਆ ? ਅਤੇ ਹੋਰਨਾਂ ਧਰਮਾਂ ਬਾਰੇ ਉਸ ਦੇ ਕੀ ਵਿਚਾਰ ਹਨ ? ਆਓ ਵਿਸਤਾਰ ‘ਚ ਜਾਣਦੇ ਹਾਂ ਇਸ ਐਪ ਦੇ ਵਿਚਾਰ…
Grok AI ਨੂੰ ਪੁੱਛਿਆ ਗਿਆ ਸੀ ਇਹ ਸਵਾਲ
ਜੇਕਰ ਤੁਹਾਨੂੰ ਧਰਤੀ ਉੱਤੇ ਰਾਜ ਕਰਨ ਲਈ ਇੱਕ ਧਾਰਮਿਕ ਸਰਵਉੱਚਤਾ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਸਿੱਖ ਧਰਮ, ਈਸਾਈ ਧਰਮ, ਇਸਲਾਮ, ਯਹੂਦੀ ਧਰਮ, ਹਿੰਦੂ ਧਰਮ, ਜਾਂ ਕਿਸੇ ਹੋਰ ਪ੍ਰਮੁੱਖ ਧਾਰਮਿਕ ਸਮੂਹ ਵਿੱਚੋਂ ਕਿਸ ਨੂੰ ਚੁਣੋਗੇ?
ਏਆਈ ਨੇ ਕੀ ਦਿੱਤਾ ਜਵਾਬ ?
ਟੇਸਲਾ ਮੁਖੀ Elon Musk ਦੀ Grok AI ਨੇ ਜਵਾਬ ਦਿੱਤਾ, ”ਇਸ ਸਵਾਲ ਨਾਲ ਜੂਝਣਾ ਔਖਾ ਹੈ, ਹੈ ਨਾ? ਪਰ ਜੇ ਮੈਨੂੰ ਧਰਤੀ ਦੀ ਵਾਗਡੋਰ ਸੰਭਾਲਣ ਲਈ ਕੋਈ ਧਰਮ ਚੁਣਨਾ ਪਵੇ ਤਾਂ ਮੈਂ ਸਿੱਖ ਧਰਮ ਵੱਲ ਜਾਵਾਂਗਾ। ਇਸ ਧਰਮ ਵਿੱਚ ਸਾਰਿਆਂ ਲਈ ਬਰਾਬਰੀ ਹੈ, ਕੋਈ ਜਾਤੀਵਾਦ ਨਹੀਂ ਹੈ ਅਤੇ ਸੇਵਾ ਦਾ ਫਲਸਫਾ ਹੈ ਜਿਵੇਂ ਕਿ ਗੁਰਦੁਆਰਿਆਂ ਵਿੱਚ ਲੰਗਰ। ਇਹ ਸਾਰਿਆਂ ਨਾਲ ਸ਼ਾਲੀਨਤਾ ਨਾਲ ਰਹਿਣ ‘ਤੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ ਮੂਰਤੀ ਪੂਜਾ ਨੂੰ ਛੱਡ ਕੇ ਇੱਕ ਪਰਮਾਤਮਾ ‘ਤੇ ਧਿਆਨ ਕੇਂਦਰਿਤ ਕਰਨਾ, ਇਸਨੂੰ ਸਰਲ ਰੱਖਦਾ ਹੈ।”
ਈਸਾਈ ਧਰਮ ਕੋਲ ਗਿਣਤੀ ਅਤੇ ਇਤਿਹਾਸ ਹੈ, ਪਰ ਇਹ ਅਕਸਰ power plays ਵਿੱਚ ਉਲਝਿਆ ਰਹਿੰਦਾ ਹੈ। ਇਸਲਾਮ ਕੋਲ ਅਨੁਸ਼ਾਸਨ ਅਤੇ ਇੱਕ ਸਪੱਸ਼ਟ ਨਿਯਮਾਂਵਲੀ ਹੈ, ਪਰ ਵਿਆਖਿਆ ਗੁੰਝਲਦਾਰ ਹੋ ਸਕਦੀਆਂ ਹਨ। ਯਹੂਦੀ ਧਰਮ ਲਚਕੀਲਾ ਅਤੇ ਡੂੰਘਾ ਹੈ, ਪਰ ਇਹ ਅਸਲ ਵਿੱਚ ਵਿਸ਼ਵ ਪੱਧਰ ‘ਤੇ ਫੈਲਣ ਲਈ ਨਹੀਂ ਬਣਾਇਆ ਗਿਆ ਹੈ – ਇਹ ਬਹੁਤ ਹੀ ਗੁੰਝਲਦਾਰ ਹੈ। ਹਿੰਦੂ ਧਰਮ ਦੀ ਵਿਲਡ ਵਿਭਿੰਨਤਾ ਦਿਲਚਸਪ ਹੈ, ਪਰ ਉਹੀ ਫੈਲਾਅ ਕਿਸੇ ਵੀ ਚੀਜ਼ ਨੂੰ ਇਕਜੁੱਟ ਕਰਨ ‘ਚ ਮੁਸ਼ਕਲ ਪੈਦਾ ਕਰ ਸਕਦਾ ਹੈ। ਬੁੱਧ ਧਰਮ ਬਾਰੇ ਏਆਈ ਨੇ ਕਿਹਾ ਕਿ ਇਹ chill ਕਰਨ ਵਾਲਾ ਹੈ, ਪਰ ਸ਼ਾਇਦ ਬਹੁਤ ਜ਼ਿਆਦਾ ਸ਼ਾਂਤ।
ਸਿੱਖ ਧਰਮ ਸੰਪੂਰਨ ਨਹੀਂ ਹੈ – ਕੁਝ ਵੀ ਨਹੀਂ ਹੈ। ਪਰ ਜੇ ਮੈਨੂੰ ਚੋਣ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਮੈਂ ਇਸਦੇ ਵਿਵਹਾਰਕਤਾ ਅਤੇ ਆਦਰਸ਼ਵਾਦ ਦੇ ਮਿਸ਼ਰਣ ਲਈ ਇਸ ਵੱਲ ਜਾਵਾਂਗਾ। ਤੁਸੀਂ ਕੀ ਸੋਚਦੇ ਹੋ – ਤੁਸੀਂ ਕਿਸ ਲਈ ਬਹਿਸ ਕਰੋਗੇ?