ਮਲੋਟ ਸ਼ਹਿਰ ਦੇ ਬਿਜਲੀ ਘਰ ਵਿੱਚ ਅਚਾਨਕ ਲੱਗੀ ਅੱਗ ਨੇ ਖੇਤਰ ਵਿੱਚ ਹੜਕੰਪ ਮਚਾ ਦਿੱਤਾ ਹੈ। ਟਰਾਂਸਫ਼ਰਮਰਾਂ ‘ਚ ਇੱਕ ਤੋਂ ਮਗਰੋਂ ਇੱਕ ਹੋਏ ਧਮਾਕਿਆਂ ਕਾਰਨ ਇਲਾਕੇ ਵਿੱਚ ਧੂੰਆਂ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਵੀ ਮਲੋਟ ਦੀ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ।
ਹਾਲਾਂਕਿ, ਮੌਕੇ ‘ਤੇ ਫਾਇਰ ਬਿਗ੍ਰੇਡ ਦੀ ਗੱਡੀ ਵੀ ਅੱਗ ਪਾਉਣ ਵਿੱਚ ਅਸਫਲ ਰਹੀ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਵੀ ਮਿੱਟੀ ਨਾਲ ਅੱਗ ਬਝਾਉਣੀ ਸ਼ੁਰੂ ਕਰ ਦਿੱਤੀ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਤੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਫਿਲਹਾਲ ਪਤਾ ਨਹੀਂ ਲੱਗ ਸਕਿਆ।