ਜਲੰਧਰ ਵਿੱਚ ਪੁਲਿਸ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ,ਜੋ ਪਾਕਿਸਤਾਨ ਨੂੰ ਸੂਚਨਾ ਭੇਜਦਾ ਸੀ। ਗੁਜਰਾਤ ਪੁਲਿਸ ਸ਼ਹਿਰੀ ਪੁਲਿਸ ਦੀਆਂ ਟੀਮਾਂ ਦੀ ਮਦਦ ਨਾਲ ਉਕਤ ਪਾਕਿਸਤਾਨੀ ਜਾਸੂਸ ਤੱਕ ਪਹੁੰਚੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੁਜਰਾਤ ਪੁਲਿਸ ਉਕਤ ਪਾਕਿਸਤਾਨੀ ਜਾਸੂਸ ਨੂੰ ਆਪਣੇ ਨਾਲ ਲੈ ਕੇ ਗੁਜਰਾਤ ਵਾਪਸ ਲੈ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਪੁਲਿਸ ਅਤੇ ਭਾਰਗਵ ਕੈਂਪ ਪੁਲਿਸ ਨੇ ਅਵਤਾਰ ਨਗਰ ਵਿੱਚ ਛਾਪੇਮਾਰੀ ਕਰਕੇ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਕਬਜ਼ੇ ਵਿੱਚੋਂ ਚਾਰ ਮੋਬਾਈਲ ਫੋਨ ਅਤੇ ਤਿੰਨ ਸਿਮ ਕਾਰਡ ਵੀ ਜ਼ਬਤ ਕੀਤੇ ਗਏ ਹਨ। ਮੁਹੰਮਦ ਮੁਰਤਜ਼ਾ ਅਲੀ ਨੇ ਜਲੰਧਰ ਦੇ ਗਾਂਧੀ ਨਗਰ ਵਿੱਚ ਕਿਰਾਏ ‘ਤੇ ਇੱਕ ਘਰ ਲਿਆ ਸੀ, ਜਿੱਥੇ ਉਹ ਰਹਿੰਦਾ ਸੀ।
ISI ਨੂੰ ਭਾਰਤੀ ਚੈਨਲਾਂ ਦੀਆਂ ਖ਼ਬਰਾਂ ਦਿੰਦਾ ਸੀ ਮੁਲਜ਼ਮ
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਸ਼ੁਰੂ ਹੋਈ ਤਾਂ ਪਾਕਿਸਤਾਨ ਵਿੱਚ ਭਾਰਤੀ ਨਿਊਜ਼ ਚੈਨਲ ਆਦਿ ਬੰਦ ਕਰ ਦਿੱਤੇ ਗਏ ਸਨ ਪਰ ਮੁਹੰਮਦ ਮੁਰਤਜ਼ਾ ਅਲੀ ਸਾਰੇ ਭਾਰਤੀ ਨਿਊਜ਼ ਚੈਨਲਾਂ ‘ਤੇ ਖ਼ਬਰਾਂ ਸੁਣਦਾ ਸੀ ਅਤੇ ਸਾਰੀ ਜਾਣਕਾਰੀ ਆਈਐਸਆਈ ਨੂੰ ਦਿੰਦਾ ਸੀ। ਜਿਸ ਰਾਹੀਂ ਪਾਕਿਸਤਾਨ ਦੀ ਆਈਐਸਆਈ ਭਾਰਤ ਦੇ ਅੰਦਰਲੇ ਹਾਲਾਤ ‘ਤੇ ਨਜ਼ਰ ਰੱਖ ਰਹੀ ਸੀ।
ਅਲੀ ਇਹ ਸਾਰਾ ਕੰਮ ਆਪਣੇ ਦੁਆਰਾ ਬਣਾਈ ਗਈ ਇੱਕ ਐਪ ਰਾਹੀਂ ਕਰਦਾ ਸੀ, ਜਿਸਦੀ ਵਰਤੋਂ ਕਰਕੇ ਉਹ ਉਕਤ ਐਪ ਵਿੱਚ ਭਾਰਤੀ ਚੈਨਲਾਂ ਦੀ ਸਾਰੀ ਜਾਣਕਾਰੀ ਅਪਲੋਡ ਕਰਦਾ ਸੀ। ਅਲੀ ਨੇ ਇਸ ਐਪ ਨੂੰ ਉਪਲਬਧ ਕਰਵਾਉਣ ਲਈ ਪਾਕਿਸਤਾਨ ਤੋਂ ਬਹੁਤ ਸਾਰਾ ਪੈਸਾ ਵੀ ਮੰਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਹੰਮਦ ਮੁਰਤਜ਼ਾ ਅਲੀ ਨੇ ਚੈਨਲਾਂ ‘ਤੇ ਚੱਲ ਰਹੀਆਂ ਖ਼ਬਰਾਂ ਸਮੇਤ ਹੋਰ ਜਾਣਕਾਰੀ ਆਈਐਸਆਈ ਨੂੰ ਮੁਹੱਈਆ ਕਰਵਾਈ ਸੀ।
ਆਰੋਪੀ ਨੇ ਹਾਲ ਹੀ ਵਿੱਚ ਖਰੀਦਿਆ ਸੀ 25 ਮਰਲੇ ਦਾ ਪਲਾਟ
ਗੁਜਰਾਤ ਪੁਲਿਸ ਦੇ ਸੂਤਰਾਂ ਅਨੁਸਾਰ ਅਲੀ ਨੇ ਹਾਲ ਹੀ ਵਿੱਚ 25 ਮਰਲੇ ਦਾ ਪਲਾਟ ਖਰੀਦਿਆ ਸੀ। ਜਿਸ ‘ਤੇ ਉਹ ਡੇਢ ਕਰੋੜ ਰੁਪਏ ਖਰਚ ਕਰਕੇ ਇੱਕ ਆਲੀਸ਼ਾਨ ਘਰ ਬਣਾ ਰਿਹਾ ਸੀ। ਜਦੋਂ ਪੁਲਿਸ ਨੇ ਉਸਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਇੱਕ ਮਹੀਨੇ ਵਿੱਚ 40 ਲੱਖ ਰੁਪਏ ਦਾ ਲੈਣ-ਦੇਣ ਹੋਇਆ। ਆਰੋਪੀ ਮੁਹੰਮਦ ਮੁਰਤਜ਼ਾ ਅਲੀ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ। ਜਦੋਂ ਗੁਜਰਾਤ ਪੁਲਿਸ ਨੇ ਇਹ ਇਨਪੁੱਟ ਜਲੰਧਰ ਪੁਲਿਸ ਨੂੰ ਦਿੱਤਾ ਤਾਂ ਪੁਲਿਸ ਤੁਰੰਤ ਐਕਟਿਵ ਹੋ ਗਈ ਅਤੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ। ਗੁਜਰਾਤ ਪੁਲਿਸ ਦੀ ਇੱਕ ਟੀਮ ਜਲੰਧਰ ਆਈ ਅਤੇ ਉਕਤ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਗੁਜਰਾਤ ਵਾਪਸ ਲੈ ਗਈ।