ਪੰਜਾਬ ‘ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਸਣੇ ਸਾਰੇ ਅਦਾਰੇ ਰਹਿਣਗੇ ਬੰਦ

0
1527
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਸਣੇ ਸਾਰੇ ਅਦਾਰੇ ਰਹਿਣਗੇ ਬੰਦ

ਪੰਜਾਬ ਸਰਕਾਰ ਨੇ ਸਬ ਡਿਵੀਜ਼ਨ ਕਪੂਰਥਲਾ ਵਿੱਚ 23 ਮਈ, 2025 ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ, ਇੱਥੇ ਹਰ ਸਾਲ ਦੀ ਤਰ੍ਹਾਂ ਮਾਤਾ ਭਦਰਕਾਲੀ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਪੂਰਥਲਾ ਵਿੱਚ ਛੁੱਟੀ ਕਰਨ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇਪੀ ਸਿਨਹਾ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਵਿਚ ਸਬ ਡਿਵੀਜ਼ਨ ਕਪੂਰਥਲਾ ਵਿਚ ਪੈਂਦੇ ਸਰਕਾਰੀ ਅਦਾਰਿਆਂ/ਨਿਗਮ, ਬੋਰਡਾਂ ਵਿੱਦਿਅਕ ਅਦਾਰਿਆਂ ਸਮੇਤ ਸਰਕਾਰੀ ਸੰਸਥਾਵਾਂ ਵਿਚ ਛੁੱਟੀ ਰਹੇਗੀ। ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿਚ ਪੇਪਰ ਹੋ ਰਹੇ, ਉੱਥੇ ਛੁੱਟੀ ਨਹੀਂ ਕੀਤੀ ਗਈ ਹੈ, ਉਨ੍ਹਾਂ ਵਿੱਚ ਪੇਪਰ ਪਹਿਲਾਂ ਵਾਂਗ ਹੀ ਹੋਣਗੇ।

ਕੀ ਹੈ ਇਸ ਮੰਦਰ ਦਾ ਪਵਿੱਤਰ ਇਤਿਹਾਸ

ਉੱਤਰੀ ਭਾਰਤ ਦੇ ਇਤਿਹਾਸਕ ਤੇ ਆਧਿਆਤਮਿਕ ਸਥਾਨਾਂ ਵਿੱਚੋਂ ਇੱਕ, ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਸਥਿਤ ਮਾਤਾ ਭਦ੍ਰਕਾਲੀ ਮੰਦਰ ਸ਼ਰਧਾਲੂਆਂ ਦੀ ਆਸਥਾ ਦਾ ਮੁੱਖ ਕੇਂਦਰ ਬਣ ਚੁੱਕਾ ਹੈ। ਇਸ ਮੰਦਰ ਦਾ ਇਤਿਹਾਸਿਕ ਪਿਛੋਕੜ ਕਾਫ਼ੀ ਰੋਚਕ ਹੈ। 1947 ਦੀ ਵੰਡ ਤੋਂ ਪਹਿਲਾਂ ਸ਼ਰਧਾਲੂ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰ ਵਿਖੇ ਸਥਿਤ ਮਾਤਾ ਭਦ੍ਰਕਾਲੀ ਮੰਦਰ ਵਿਚ ਝੰਡਾ ਚੜ੍ਹਾਉਣ ਜਾਂ ਮਨੋਕਾਮਨਾ ਪੂਰੀ ਹੋਣ ’ਤੇ ਮਾਤਾ ਦਾ ਆਸ਼ੀਰਵਾਦ ਲੈਣ ਜਾਂਦੇ ਸਨ। ਵੰਡ ਤੋਂ ਬਾਅਦ ਠਾਕੁਰ ਦਾਸ ਮਹਿਰਾ ਨੇ 1947 ਵਿੱਚ ਕਪੂਰਥਲਾ ਦੇ ਸ਼ੇਖੂਪੁਰ ਪਿੰਡ ਵਿੱਚ ਮਾਤਾ ਦੀ ਮੂਰਤੀ ਸਥਾਪਤ ਕੀਤੀ। ਪੰਡਿਤ ਧਨੀ ਰਾਮ ਵੱਲੋਂ ਮੰਤ੍ਰੋਚਾਰਣ ਨਾਲ ਵਿਧੀਵਤ ਪੂਜਾ ਕੀਤੀ ਗਈ।

ਇੱਕ ਹੋਰ ਰੋਚਕ ਕਹਾਣੀ ਇਹ ਵੀ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਇੱਕ ਹਿੰਦੂ ਫੌਜੀ ਨੇ ਮਾਤਾ ਨੂੰ ਘੰਟੀ ਭੇਂਟ ਕਰਨ ਦੀ ਮਨੋਕਾਮਨਾ ਕੀਤੀ ਸੀ। ਮਾਤਾ ਨੇ ਉਸ ਨੂੰ ਸੁਪਨੇ ਵਿੱਚ ਆ ਕੇ ਦੱਸਿਆ ਕਿ ਹੁਣ ਉਹ ਭਾਰਤ ਦੇ ਸ਼ੇਖੂਪੁਰ ਪਿੰਡ ਵਿੱਚ ਵਾਸ ਕਰ ਰਹੀ ਹੈ। ਉਸ ਫੌਜੀ ਨੇ ਫਿਰ ਇੱਥੇ ਆ ਕੇ ਘੰਟੀ ਭੇਂਟ ਕੀਤੀ ਜੋ ਅੱਜ ਵੀ ਮੰਦਰ ਵਿੱਚ ਮੌਜੂਦ ਹੈ।

 

LEAVE A REPLY

Please enter your comment!
Please enter your name here