ਪਠਾਨਕੋਟ ’ਚ ਬੰਬ ਮਿਲਣ ਨਾਲ ਮਚਿਆ ਹੜਕੰਪ; ਫੌਜ ਦੇ ਜਵਾਨਾਂ ਕੀਤਾ ਡਿਫਿਊਜ

1
1189
ਪਠਾਨਕੋਟ ’ਚ ਬੰਬ ਮਿਲਣ ਨਾਲ ਮਚਿਆ ਹੜਕੰਪ; ਫੌਜ ਦੇ ਜਵਾਨਾਂ ਕੀਤਾ ਡਿਫਿਊਜ

ਪਠਾਨਕੋਟ ਦੇ ਨਾਲ ਲਗਦੇ ਗੁਆਂਢੀ ਸੂਬੇ ਹਿਮਾਚਲ ਦੇ ਪਿੰਡ ਸਨੌਰ ਵਿਖੇ ਪਿੰਡ ਦੇ ਇਕ ਸ਼ਖਸ ਵਲੋ ਸੜਕ ਨੇੜੇ ਇਕ ਮੋਰਟਾਰ ਬੰਬ ਵੇਖਿਆ ਗਿਆ ਜਿਸ ਤੋਂ ਬਾਅਦ ਉਸ ਸਖ਼ਸ਼ ਨੇ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਜਿਸ ਦੇ ਬਾਅਦ ਸਰਪੰਚ ਨੇ ਇਸ ਦੀ ਸੂਚਨਾ ਪੁਲਿਸ ਅਤੇ ਫੌਜ ਨੂੰ ਦਿੱਤੀ ਗਈ।

ਮੌਕੇ ’ਤੇ ਪਹੁੰਚੇ ਫੌਜ ਦੇ ਜਵਾਨਾਂ ਵੱਲੋਂ ਇਸ ਜਿੰਦਾ ਮੋਰਟਾਰ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਅਤੇ ਉਸ ਤੋਂ ਬਾਅਦ ਇਸ ਨੂੰ ਡਿਫਿਊਜ ਕਰ ਦਿੱਤਾ ਗਿਆ। ਇਹ ਮੋਟਰਾਰ ਕੋਈ ਜਿਆਦਾ ਪੁਰਾਣਾ ਨਹੀਂ ਦੱਸਿਆ ਜਾ ਰਿਹਾ। ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਭਾਰਤ ਪਾਕਿ ਦੇ ਵਿਚ ਵਧੇ ਤਣਾਅ ਦੌਰਾਨ ਚੱਲਿਆ ਹੋ ਸਕਦਾ ਹੈ ਜਿਸ ਨੂੰ ਲੈ ਕੇ ਹਿਮਾਚਲ ਦੇ ਇਸ ਇਲਾਕੇ ਦੇ ਵਿੱਚ ਹਿਮਾਚਲ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ’ਤੇ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਨੌਰ ਨੇੜੇ ਜਿੰਦਾ ਮੋਰਟਾਰ ਬੰਬ ਪਿਆ ਹੋਇਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਸ ਥਾਂ ਨੂੰ ਕਵਰ ਕੀਤਾ। ਨਾਲ ਹੀ ਫੌਜ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਕੁਝ ਸਮਾਂ ਬਾਅਦ ਫੌਜ ਦੇ ਜਵਾਨ ਵੀ ਪਹੁੰਚ ਗਏ ਅਤੇ ਉਨ੍ਹਾਂ ਨੇ ਬੰਬ ਨੂੰ ਆਪਣੇ ਕਬਜ਼ੇ ’ਚ ਲੈ ਕੇ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਹੁਣ ਇਸ ਚੀਜ਼ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਬੰਬ ਕਿੱਥੋ ਆਇਆ।

ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬੰਬ ਉਸ ਸਮੇਂ ਵੀ ਡਿੱਗਿਆ ਹੋ ਸਕਦਾ ਹੈ ਜਿਸ ਸਮੇਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਹੋਇਆ ਪਿਆ ਸੀ।

 

1 COMMENT

LEAVE A REPLY

Please enter your comment!
Please enter your name here