Sunday, June 7, 2026
Home ਹਰਿਆਣਾ ਪੰਜਾਬ ‘ਚ ਅਗਲੇ ਤਿੰਨ ਮਹੀਨਿਆਂ ਲਈ ਬੰਦ ਹੋਇਆ ਆਹ ਹਾਈਵੇਅ, ਲੋਕਾਂ ਲਈ...

ਪੰਜਾਬ ‘ਚ ਅਗਲੇ ਤਿੰਨ ਮਹੀਨਿਆਂ ਲਈ ਬੰਦ ਹੋਇਆ ਆਹ ਹਾਈਵੇਅ, ਲੋਕਾਂ ਲਈ ਖੜ੍ਹੀ ਹੋਈ ਨਵੀਂ ਪਰੇਸ਼ਾਨੀ

0
2054
ਪੰਜਾਬ 'ਚ ਅਗਲੇ ਤਿੰਨ ਮਹੀਨਿਆਂ ਲਈ ਬੰਦ ਹੋਇਆ ਆਹ ਹਾਈਵੇਅ, ਲੋਕਾਂ ਲਈ ਖੜ੍ਹੀ ਹੋਈ ਨਵੀਂ ਪਰੇਸ਼ਾਨੀ

ਪੰਜਾਬ ਵਾਲਿਆਂ ਨੂੰ ਲੈਕੇ ਜ਼ਰੂਰੀ ਖ਼ਬਰ ਸਾਹਮਣੇ ਆ ਰਹੀ ਹੈ। ਰੂਪਨਗਰ ਦੀ ਪੁਲਿਸ ਨੇ ਦੱਸਿਆ ਕਿ ਰੂਪਨਗਰ ਦਾ ਨੈਸ਼ਨਲ ਹਾਈਵੇਅ ਨੰਬਰ 205 (ਰੂਪਨਗਰ-ਚੰਡੀਗੜ੍ਹ) ‘ਤੇ ਪਿੰਡ ਭਿਓਰਾ ਨੇੜੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਇੱਥੇ ਲੰਬਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ।

ਇਸ ਟ੍ਰੈਫਿਕ ਜਾਮ ਤੋਂ ਬਚਿਆ ਜਾਵੇ ਜਿਸ ਕਰਕੇ ਰੂਪਨਗਰ ਪੁਲਿਸ ਵਲੋਂ ਤਿੰਨ ਮਹੀਨਿਆਂ ਲਈ ਇਸ ਰੂਟ ਨੂੰ ਡਾਇਵਰਟ ਕਰ ਦਿੱਤਾ ਹੈ, ਭਾਵ ਕਿ ਲੋਕਾਂ ਨੂੰ ਦੂਜੇ ਰਸਤੇ ਰਾਹੀਂ ਜਾਣ ਲਈ ਕਿਹਾ ਹੈ। ਇਸ ਫਲਾਈਓਵਰ ‘ਤੇ ਕੰਮ ਚੱਲ ਰਿਹਾ ਹੈ ਜਿਸ ਕਰਕੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉੱਥੇ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੀਆਂ ਗੱਡੀਆਂ ਨੇ ਐਸਬੀਐਸ ਨਗਰ ਤੋਂ ਚੰਡੀਗੜ੍ਹ ਜਾਣਾ ਹੈ, ਉਹ ਚਮਕੌਰ ਸਾਹਿਬ ਰਾਹੀਂ ਚੰਡੀਗੜ੍ਹ ਜਾ ਸਕਦੇ ਹਨ ਅਤੇ ਜਿਹੜੇ ਨੰਗਲ ਤੋਂ ਚੰਡੀਗੜ੍ਹ ਨੂੰ ਜਾਣਾ ਚਾਹੁੰਦੇ ਹਨ, ਉਹ ਨਾਲਾਗੜ੍ਹ ਬੰਦੀ ਰਾਹੀਂ ਚੰਡੀਗੜ੍ਹ ਜਾ ਸਕਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਇੱਕ ਲੰਬੇ ਜਾਮ ਵਿਚ ਫਸਣ ਤੋਂ ਬਚ ਜਾਣਗੇ।

 

 

 

LEAVE A REPLY

Please enter your comment!
Please enter your name here