ਵਿਵੇਕ ਬਿੰਦਰਾ ਖਿਲਾਫ਼ ਵਾਲਮੀਕਿ ਸਮਾਜ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਿੱਤੀ ਦਰਖਾਸਤ , ਭਗਵਾਨ ਵਾਲਮੀਕਿ ਜੀ ਅਤੇ ਰਮਾਇਣ ‘ਤੇ ਗਲਤ ਟਿੱਪਣੀ ਕਰਨ ਦਾ ਆਰੋਪ

0
1297
ਵਿਵੇਕ ਬਿੰਦਰਾ ਖਿਲਾਫ਼ ਵਾਲਮੀਕਿ ਸਮਾਜ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਿੱਤੀ ਦਰਖਾਸਤ , ਭਗਵਾਨ ਵਾਲਮੀਕਿ ਜੀ ਅਤੇ ਰਮਾਇਣ 'ਤੇ ਗਲਤ ਟਿੱਪਣੀ ਕਰਨ ਦਾ ਆਰੋਪ

ਯੂਟਿਊਬਰ ਤੇ ਆਪਣੀ ਮੋਟੀਵੇਸ਼ਨਲ ਸਪੀਚ ਕਰਕੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲਾ ਡਾਕਟਰ ਵਿਵੇਕ ਬਿੰਦਰਾ ਹੁਣ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਜਿਸ ਦਾ ਕਾਰਨ ਹੈ ਕਿ ਵਿਵੇਕ ਬਿੰਦਰਾ ਵੱਲੋਂ ਭਗਵਾਨ ਵਾਲਮੀਕੀ ਜੀ ਅਤੇ ਰਮਾਇਣ ਦੇ ਉੱਪਰ ਟਿੱਪਣੀ ਕੀਤੀ ਗਈ ਹੈ। ਜਿਸ ਨੂੰ ਲੈ ਕੇ ਵਾਲਮੀਕੀ ਸਮਾਜ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਵਿੱਚ ਵਿਵੇਕ ਬਿੰਦਰਾ ਦੇ ਖਿਲਾਫ ਦਰਖਾਸਤ ਦਿੱਤੀ ਗਈ ਹੈ।

ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਵਾਲਮੀਕੀ ਸਮਾਜ ਦੇ ਆਗੂਆਂ ਨੇ ਕਿਹਾ ਕਿ ਯੂਟਿਊਬ ‘ਤੇ ਵਿਵੇਕ ਬਿੰਦਰਾ ਵੱਲੋਂ ਸ੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕੀ ਜਿਹਦੇ ਉੱਪਰ ਗਲਤ ਟਿੱਪਣੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਡਾਕਟਰ ਵਿਵੇਕ ਬਿੰਦਰਾ ਨੇ ਇਹ ਕਿਹਾ ਹੈ ਕਿ ਜਦੋਂ ਹਨੂਮਾਨ ਜੀ ਮਾਤਾ ਸੀਤਾ ਨਾਲ ਭੇਂਟ ਕਰ ਰਹੇ ਸਨ ਤਾਂ ਇਸ ਦੌਰਾਨ ਭਗਵਾਨ ਵਾਲਮੀਕੀ ਜੀ ਨੇ ਚੋਰੀ ਛਿਪੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਫਿਰ ਰਮਾਇਣ ਲਿਖੀ ਅਤੇ ਜਦੋਂ ਇਸ ਬਾਰੇ ਹਨੁਮਾਨ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਭਗਵਾਨ ਵਾਲਮੀਕੀ ਜੀ ਦੇ ਹੱਥਾਂ ‘ਚੋਂ ਰਮਾਇਣ ਗ੍ਰੰਥ ਫੜ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ,ਜੋ ਕਿ ਸਰਾਸਰ ਗਲਤ ਹੈ।

ਉਨ੍ਹਾਂ ਕਿਹਾ ਕਿ ਵਿਵੇਕ ਬਿੰਦਰਾ ਹਿੰਦੂ ਧਰਮ ਅਤੇ ਵਾਲਮੀਕੀ ਸਮਾਜ ਦੇ ਵਿੱਚ ਦੋ ਫਾੜ ਕਰਨਾ ਚਾਹੁੰਦਾ ਹੈ ,ਜੋ ਅਸੀਂ ਕਦੇ ਵੀ ਨਹੀਂ ਹੋਣ ਦਵਾਂਗੇ ਅਤੇ ਵਿਵੇਕ ਬਿੰਦਰਾ ਵੱਲੋਂ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਖਿਲਾਫ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਅਜਿਹੇ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਵਾਲਮੀਕੀ ਸਮਾਜ ਇਕੱਠਾ ਹੋ ਕੇ ਸੜਕਾਂ ‘ਤੇ ਉਤਰੇਗਾ ਤੇ ਯੂਟਿਊਬਰ ਵਿਵੇਕ ਬਿੰਦਰਾ ਦੇ ਖਿਲਾਫ ਵੱਡੇ ਪੱਧਰ ਦੇ ਉੱਪਰ ਪ੍ਰਦਰਸ਼ਨ ਕਰੇਗਾ।

ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਡਾਕਟਰ ਵਿਵੇਕ ਬਿੰਦਰਾ ਨੂੰ ਰਮਾਇਣ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਨੇ 10 ਹਜ਼ਾਰ ਸਾਲ ਪਹਿਲਾਂ ਹੀ ਰਮਾਇਣ ਲਿਖ ਦਿੱਤੀ ਸੀ ਅਤੇ ਡਾਕਟਰ ਵਿਵੇਕ ਬਿੰਦਰਾ ਭਗਵਾਨ ਵਾਲਮੀਕੀ ਜੀ ਖਿਲਾਫ ਭੱਦੀ ਸ਼ਬਦਾਵਲੀ ਵਰਤ ਰਿਹਾ ਹੈ ,ਜੋ ਕਿ ਗਲਤ ਹੈ ਅਤੇ ਇਸ ਦੇ ਲਈ ਅਸੀਂ ਮੰਗ ਕਰਦੇ ਹਾਂ ਕਿ ਡਾਕਟਰ ਵਿਵੇਕ ਬਿੰਦਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

 

LEAVE A REPLY

Please enter your comment!
Please enter your name here