Saturday, January 24, 2026
Home ਪੰਜਾਬ ‘ਕਾਂਟਾ ਲਗਾ’ ਫੇਮ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ...

‘ਕਾਂਟਾ ਲਗਾ’ ਫੇਮ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦੇਹਾਂਤ , ਮੌਤ ਦਾ ਕਾਰਨ ਆਇਆ ਸਾਹਮਣੇ

2
1786
Shefali jariwala death : 'ਕਾਂਟਾ ਲਗਾ' ਫੇਮ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ , ਮੌਤ ਦਾ ਕਾਰਨ ਆਇਆ ਸਾਹਮਣੇ

ਅਦਾਕਾਰਾ ਅਤੇ ਮਾਡਲ ਸ਼ੇਫਾਲੀ ਜ਼ਰੀਵਾਲਾ ਦਾ ਸ਼ੁੱਕਰਵਾਰ ਦੇਰ ਰਾਤ ਅਚਾਨਕ ਦੇਹਾਂਤ ਹੋ ਗਿਆ ਹੈ। ਸ਼ੁਰੂਆਤੀ ਜਾਂਚ ਰਿਪੋਰਟਾਂ ਦੇ ਅਨੁਸਾਰ ਸ਼ੇਫਾਲੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸਨੂੰ ਉਸਦੇ ਪਤੀ ਪਰਾਗ ਤਿਆਗੀ ਤੁਰੰਤ ਹਸਪਤਾਲ ਲੈ ਗਏ। ਹਾਲਾਂਕਿ, ਡਾਕਟਰ ਅਦਾਕਾਰਾ ਦੀ ਜਾਨ ਨਹੀਂ ਬਚਾ ਸਕੇ ਅਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸਦੀ ਮੌਤ ਦੀ ਖ਼ਬਰ ਤੋਂ ਬਾਅਦ ਫ਼ਿਲਮ ਇੰਡਸਟਰੀ ਅਤੇ ਫ਼ੈਨਜ ਵਿੱਚ ਸੌਕ ਦੀ ਲਹਿਰ ਛਾ ਗਈ ਹੈ।

ਇਸ ਦੌਰਾਨ ਮੁੰਬਈ ਪੁਲਿਸ ਦੇਰ ਰਾਤ ਜਾਂਚ ਲਈ ਸ਼ੈਫਾਲੀ ਦੇ ਅੰਧੇਰੀ ਸਥਿਤ ਘਰ ਪਹੁੰਚੀ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਮੌਜੂਦ ਸੀ ਅਤੇ ਘਰ ਦੀ ਪੂਰੀ ਤਲਾਸ਼ੀ ਲਈ ਗਈ। ਹਾਲਾਂਕਿ, ਸ਼ੈਫਾਲੀ ਦੀ ਮੌਤ ਬਾਰੇ ਹੁਣ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਜਿਸ ਤਰ੍ਹਾਂ ਪੁਲਿਸ ਅਤੇ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ, ਉਸ ਤੋਂ ਇਹ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਸ਼ੇਫਾਲੀ ਨੇ 2015 ਵਿੱਚ ਪਰਾਗ ਤਿਆਗੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਪਰਾਗ ਤਿਆਗੀ ਦੇ ਨਾਲ ਡਾਂਸ ਰਿਐਲਿਟੀ ਸ਼ੋਅ ਨੱਚ ਬਲੀਏ 5 ਅਤੇ ਨੱਚ ਬਲੀਏ 7 ਵਿੱਚ ਵੀ ਹਿੱਸਾ ਲਿਆ ਸੀ। ਸ਼ੇਫਾਲੀ ਨੇ ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਪ੍ਰਿਯੰਕਾ ਚੋਪੜਾ ਸਟਾਰਰ ਫਿਲਮ ਮੁਝਸੇ ਸ਼ਾਦੀ ਕਰੋਗੀ ਵਿੱਚ ਵੀ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਫ਼ਿਲਮ ਇੰਡਸਟਰੀ ਮਸ਼ਹੂਰ ਮਿਊਜ਼ਿਕ ਵੀਡੀਓ ‘ਕਾਂਟਾ ਲਗਾ’ ਲਈ ਮਸ਼ਹੂਰ ਅਦਾਕਾਰਾ-ਮਾਡਲ ਸ਼ੇਫਾਲੀ ਜਰੀਵਾਲਾ ਦੀ ਅਚਾਨਕ ਮੌਤ ਨਾਲ ਸੋਗ ਵਿੱਚ ਹੈ।

ਜ਼ਿਕਰਯੋਗ ਹੈ ਕਿ ਸ਼ੈਫਾਲੀ ਜਰੀਵਾਲਾ ਨੇ ਇੱਕ ਮਿਊਜ਼ਿਕ ਵੀਡੀਓ “ਕਾਂਟਾ ਲਗਾ” ਨਾਲ ਸਨਸਨੀ ਮਚਾ ਦਿੱਤੀ ਸੀ। ਇਸ ਗਾਣੇ ਨੇ ਉਸ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕੀਤਾ। ਸ਼ੈਫਾਲੀ ਜਰੀਵਾਲਾ ਨੇ ਬਿੱਗ ਬੌਸ, ਸੀਜ਼ਨ 13 ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਨੇ ਆਪਣੇ ਕਿਰਦਾਰ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਸ਼ੈਫਾਲੀ ਨੇ ਡਾਂਸ ਰਿਐਲਿਟੀ ਸ਼ੋਅ “ਨੱਚ ਬਲੀਏ” ਭਾਗ-5 ਵਿੱਚ ਵੀ ਹਿੱਸਾ ਲਿਆ।

 

2 COMMENTS

LEAVE A REPLY

Please enter your comment!
Please enter your name here