Thursday, January 22, 2026
Home ਟੈਲੀਵਿਜ਼ਨ ਇਜ਼ਰਾਈਲ ਨੇ ਸੀਰੀਆ ਦੇ ਫੌਜੀ ਠਿਕਾਣਿਆਂ ‘ਤੇ ਕੀਤਾ ਹਮਲਾ, ਰਾਸ਼ਟਰਪਤੀ ਭਵਨ ਨੇੜੇ...

ਇਜ਼ਰਾਈਲ ਨੇ ਸੀਰੀਆ ਦੇ ਫੌਜੀ ਠਿਕਾਣਿਆਂ ‘ਤੇ ਕੀਤਾ ਹਮਲਾ, ਰਾਸ਼ਟਰਪਤੀ ਭਵਨ ਨੇੜੇ ਧਮਾਕਾ, ਲਾਈਵ ਸ਼ੋਅ ਛੱਡ ਕੇ ਭੱਜੀ ਐਂਕਰ

0
3258
ਇਜ਼ਰਾਈਲ ਨੇ ਸੀਰੀਆ ਦੇ ਫੌਜੀ ਠਿਕਾਣਿਆਂ 'ਤੇ ਕੀਤਾ ਹਮਲਾ, ਰਾਸ਼ਟਰਪਤੀ ਭਵਨ ਨੇੜੇ ਧਮਾਕਾ, ਲਾਈਵ ਸ਼ੋਅ ਛੱਡ ਕੇ ਭੱਜੀ ਐਂਕਰ

Israel attack Syria : ਇਜ਼ਰਾਈਲ ਨੇ ਸੀਰੀਆ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਬੁੱਧਵਾਰ ਨੂੰ ਇਜ਼ਰਾਈਲੀ ਰੱਖਿਆ ਬਲ ਯਾਨੀ ਆਈਡੀਐਫ ਨੇ ਦਮਿਸ਼ਕ ਵਿੱਚ ਸੀਰੀਆਈ ਸ਼ਾਸਨ ਦੇ ਫੌਜੀ ਹੈੱਡਕੁਆਰਟਰ ਦੇ ਪ੍ਰਵੇਸ਼ ਦੁਆਰ ‘ਤੇ ਹਮਲਾ ਕੀਤਾ। ਆਈਡੀਐਫ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਲਿਖਿਆ – ‘ਅਸੀਂ ਦੱਖਣੀ ਸੀਰੀਆ ਵਿੱਚ ਡਰੂਜ਼ ਨਾਗਰਿਕਾਂ ਵਿਰੁੱਧ ਸ਼ਾਸਨ ਦੀਆਂ ਕਾਰਵਾਈਆਂ ‘ਤੇ ਨਜ਼ਰ ਰੱਖ ਰਹੇ ਹਾਂ।’

ਇਸ ਦੇ ਨਾਲ ਹੀ ਇਜ਼ਰਾਈਲੀ ਹਮਲੇ ਦੌਰਾਨ ਇੱਕ ਟੀਵੀ ਚੈਨਲ ਦੀ ਫੁਟੇਜ ਵਿੱਚ ਇਸਦੀ ਲਾਈਵ ਕੈਪਚਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਇੱਕ ਮਹਿਲਾ ਐਂਕਰ ਟੀਵੀ ‘ਤੇ ਲਾਈਵ ਪ੍ਰਸਾਰਣ ਕਰ ਰਹੀ ਸੀ। ਇਸ ਦੌਰਾਨ ਇਜ਼ਰਾਈਲ ਨੇ ਹਮਲਾ ਕਰ ਦਿੱਤਾ ਅਤੇ ਮਹਿਲਾ ਐਂਕਰ ਡਰ ਕੇ ਉੱਥੋਂ ਭੱਜ ਗਈ।

ਮੱਧ ਪੂਰਬ ਵਿੱਚ ਕਈ ਮੋਰਚਿਆਂ ‘ਤੇ ਜੰਗ ਚੱਲ ਰਹੀ ਹੈ, ਜਿਸ ਵਿੱਚ ਇਜ਼ਰਾਈਲ ਦੀ ਸ਼ਮੂਲੀਅਤ ਲਗਭਗ ਹਰ ਮੋਰਚੇ ‘ਤੇ ਦਿਖਾਈ ਦੇ ਰਹੀ ਹੈ। ਤਾਜ਼ਾ ਸਥਿਤੀ ਇਹ ਹੈ ਕਿ ਇਜ਼ਰਾਈਲ ਨੇ ਸੀਰੀਆ ਵਿੱਚ ਵੀ ਹਮਲੇ ਤੇਜ਼ ਕਰ ਦਿੱਤੇ ਹਨ। ਇਜ਼ਰਾਈਲੀ ਫੌਜ ਆਈਡੀਐਫ (ਇਜ਼ਰਾਈਲੀ ਡਿਫੈਂਸ ਫੋਰਸਿਜ਼) ਨੇ ਬੁੱਧਵਾਰ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਦੇ ਪ੍ਰਵੇਸ਼ ਦੁਆਰ ‘ਤੇ ਹਮਲਾ ਕੀਤਾ। ਸੋਮਵਾਰ ਤੋਂ ਇਜ਼ਰਾਈਲ ਸੀਰੀਆ ਦੀ ਇਸਲਾਮੀ ਅਗਵਾਈ ਵਾਲੀ ਸਰਕਾਰ ਦੀ ਫੌਜ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਦੱਖਣੀ ਸੀਰੀਆ ਦੇ ਸ਼ਹਿਰ ਸਵਾਈਦਾ ਵਿੱਚ ਸਥਾਨਕ ਸੁਰੱਖਿਆ ਬਲਾਂ ਅਤੇ ਡ੍ਰੂਜ਼ ਭਾਈਚਾਰੇ ਦੇ ਲੜਾਕਿਆਂ ਵਿਚਕਾਰ ਝੜਪਾਂ ਤੋਂ ਬਾਅਦ ਇਜ਼ਰਾਈਲ ਨੇ ਸੀਰੀਆਈ ਫੌਜਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਡ੍ਰੂਜ਼ ਘੱਟ ਗਿਣਤੀ ਨੂੰ ਸਥਾਨਕ ਸੈਨਿਕਾਂ ਦੇ ਹਮਲਿਆਂ ਤੋਂ ਬਚਾਉਣ ਲਈ ਇਹ ਹਮਲੇ ਕਰ ਰਿਹਾ ਹੈ। ਸੀਰੀਆ ਦੇ ਰੱਖਿਆ ਮੰਤਰਾਲੇ ਦੇ ਸੁਰੱਖਿਆ ਸੂਤਰਾਂ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਮੰਤਰਾਲੇ ਦੀ ਇਮਾਰਤ ‘ਤੇ ਘੱਟੋ-ਘੱਟ ਦੋ ਡਰੋਨ ਹਮਲੇ ਹੋਏ ਹਨ ਅਤੇ ਅਧਿਕਾਰੀ ਬੇਸਮੈਂਟ ਵਿੱਚ ਲੁਕੇ ਹੋਏ ਹਨ। ਸਥਾਨਕ ਖ਼ਬਰਾਂ ਮੁਤਾਬਕ ਇਜ਼ਰਾਈਲੀ ਹਮਲੇ ਵਿੱਚ 2 ਨਾਗਰਿਕ ਜ਼ਖਮੀ ਹੋਏ ਹਨ।

ਇਜ਼ਰਾਈਲ ਦਾ ਸੀਰੀਆ ‘ਤੇ ਹਮਲਾ, ਇਹ ਕਿਵੇਂ ਸ਼ੁਰੂ ਹੋਇਆ?

ਸੀਰੀਆ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਬੁੱਧਵਾਰ ਨੂੰ ਇਜ਼ਰਾਈਲ ਨੇ ਮੁੱਖ ਤੌਰ ‘ਤੇ ਸੁਵੈਦਾ ਸ਼ਹਿਰ ਨੂੰ ਨਿਸ਼ਾਨਾ ਬਣਾਇਆ। ਇਹ ਪੂਰਾ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਸਰਕਾਰੀ ਫੌਜਾਂ ਸੋਮਵਾਰ ਨੂੰ ਡਰੂਜ਼ ਲੜਾਕਿਆਂ ਅਤੇ ਬੇਦੂਇਨ ਹਥਿਆਰਬੰਦ ਸਮੂਹਾਂ ਵਿਚਕਾਰ ਲੜਾਈ ਨੂੰ ਦਬਾਉਣ ਲਈ ਸ਼ਹਿਰ ਵਿੱਚ ਦਾਖਲ ਹੋਈਆਂ ਪਰ ਹੋਇਆ ਇਹ ਕਿ ਡਰੂਜ਼ ਲੜਾਕਿਆਂ ਅਤੇ ਸਰਕਾਰੀ ਫੌਜਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਦੋਵਾਂ ਧਿਰਾਂ ਵਿਚਕਾਰ ਜੰਗਬੰਦੀ ਹੋਈ ਸੀ ਪਰ ਇਸਦੀ ਵਾਰ-ਵਾਰ ਉਲੰਘਣਾ ਹੋ ਰਹੀ ਹੈ।

ਸੀਰੀਆ ਵਿੱਚ ਕਿੰਨੇ ਡ੍ਰੂਜ਼ ਰਹਿੰਦੇ ਹਨ?

ਸੀਰੀਆ ਵਿੱਚ ਲਗਭਗ 7 ਲੱਖ ਡ੍ਰੂਜ਼ ਰਹਿੰਦੇ ਹਨ। ਦੇਸ਼ ਵਿੱਚ ਸਭ ਤੋਂ ਵੱਧ ਡ੍ਰੂਜ਼ ਸਵਾਇਡਾ ਵਿੱਚ ਰਹਿੰਦੇ ਹਨ। 29,000 ਤੋਂ ਵੱਧ ਡ੍ਰੂਜ਼ ਸੀਰੀਆ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਵਿੱਚ ਰਹਿੰਦੇ ਹਨ। ਉਹ ਆਪਣੇ ਆਪ ਨੂੰ ਸੀਰੀਆਈ ਮੰਨਦੇ ਹਨ। ਇਜ਼ਰਾਈਲ ਨੇ ਇੱਥੇ ਰਹਿਣ ਵਾਲੇ ਡਰੂਜ਼ ਲੋਕਾਂ ਨੂੰ ਵਾਰ-ਵਾਰ ਇਜ਼ਰਾਈਲੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਹੈ। ਇਜ਼ਰਾਈਲ ਵਿੱਚ ਡਰੂਜ਼ ਭਾਈਚਾਰੇ ਦੇ ਲਗਭਗ 150,000 ਲੋਕ ਹਨ ,ਜਿਨ੍ਹਾਂ ਨੇ ਇਜ਼ਰਾਈਲੀ ਨਾਗਰਿਕਤਾ ਲੈ ਲਈ ਹੈ ਅਤੇ ਇਜ਼ਰਾਈਲੀ ਫੌਜ ਵਿੱਚ ਸੇਵਾ ਨਿਭਾ ਰਹੇ ਹਨ।

 

LEAVE A REPLY

Please enter your comment!
Please enter your name here