ਆਪਣੀ ਭੈਣ ਨੂੰ ਲੈ ਕੇ ਜਾ ਰਹੇ ਨੌਜਵਾਨ ਦਾ ਮੋਟਰਸਾਈਕਲ ਟਿੱਪਰ ਨਾਲ ਟਕਰਾਇਆ ,ਲੜਕੀ ਦੀ ਮੌਕੇ ‘ਤੇ ਹੋਈ ਮੌਤ

0
2220
ਆਪਣੀ ਭੈਣ ਨੂੰ ਲੈ ਕੇ ਜਾ ਰਹੇ ਨੌਜਵਾਨ ਦਾ ਮੋਟਰਸਾਈਕਲ ਟਿੱਪਰ ਨਾਲ ਟਕਰਾਇਆ ,ਲੜਕੀ ਦੀ ਮੌਕੇ 'ਤੇ ਹੋਈ ਮੌਤ

ਮੋਗਾ ਦੇ ਕਸਬਾ ਬਾਘਾ ਪੁਰਾਣਾ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਕੋਟਕਪੂਰੇ ਤੋਂ ਆਪਣੀ ਭੈਣ ਨੂੰ ਲੈ ਕੇ ਵਾਪਿਸ ਮੋਗਾ ਪਰਤ ਰਹੇ ਨੌਜਵਾਨ ਦਾ ਮੋਟਰਸਾਈਕਲ ਟਿੱਪਰ ਨਾਲ ਟਕਰਾ ਗਿਆ ਹੈ।  ਟਿੱਪਰ ਦੇ ਟਾਇਰ ਥੱਲੇ ਆਉਣ ਕਾਰਨ ਭੈਣ ਦੀ ਦਰਦਨਾਕ ਮੌਤ ਹੋ ਗਈ ਹੈ। ਮੌਕੇ ‘ਤੇ ਖੜੇ ਲੋਕਾਂ ਨੇ ਲਾਸ਼ ਨੂੰ ਚੁੱਕ ਕੇ ਮੋਗਾ ਦੇ ਸਿਵਲਾ ਹਸਪਤਾਲ ਪਹੁੰਚਾਇਆ ਹੈ।

ਇਸ ਹਾਦਸੇ ਮਗਰੋਂ ਥਾਣਾ ਬਾਗਾ ਪੁਰਾਣਾ ਦੀ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਟਿੱਪਰ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਅੱਜ ਦੁਪਹਿਰ ਬਾਅਦ ਮੋਬਾਈਲ ਫੋਨ ਦੇਖਦੇ ਪੈਦਲ ਜਾ ਰਹੇ ਵਿਅਕਤੀ ਦੀ ਅਣਗਹਿਲੀ ਦੇ ਕਾਰਨ ਇੱਕ ਮੋਟਰਸਾਈਕਲ ਸਵਾਰ ਭੈਣ- ਭਰਾ ਨੂੰ ਹਾਦਸੇ ਦਾ ਸ਼ਿਕਾਰ ਹੋਣਾ ਪਿਆ।

ਦਰਅਸਲ ‘ਚ ਇੱਕ ਵਿਅਕਤੀ ਸੜਕ ‘ਤੇ ਪੈਦਲ ਜਾਂਦਾ ਮੋਬਾਇਲ ਫੋਨ ਦੇਖ ਰਿਹਾ ਸੀ ਅਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਜਾਂਦਾ ਹੈ ਅਤੇ ਮੋਟਰਸਾਈਕਲ ਸੜਕ ‘ਤੇ ਜਾ ਰਹੇ ਟਿੱਪਰ ਦੇ ਥੱਲੇ ਆ ਜਾਂਦਾ ਹੈ। ਜਿਸ ਦਰਮਿਆਨ ਮੋਟਰਸਾਈਕਲ ‘ਤੇ ਸਵਾਰ ਇੱਕ ਲੜਕੀ ਦੀ ਟਿੱਪਰ ਹੇਠਾਂ ਆਉਣ ਕਾਰਨ ਮੌਕੇ ‘ਤੇ ਮੌਤ ਹੋ ਗਈ। ਇਸ ਭਿਆਨਕ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

 

LEAVE A REPLY

Please enter your comment!
Please enter your name here