ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਹਿਮਾਚਲ ਪ੍ਰਦੇਸ਼ ਵਿੱਚ 15 ਮਈ 2003 ਤੋਂ ਬਾਅਦ ਰੈਗੂਲਰ ਕੀਤੇ ਗਏ ਦਰਜਾ-4 ਦੇ ਮੁਲਾਜ਼ਮਾਂ ਨੂੰ ਹੁਣ ਪੈਨਸ਼ਨ ਗਣਨਾ ਲਈ ਹਰ ਪੰਜ ਸਾਲ ਦੀ ਦਿਹਾੜੀ ਸੇਵਾ ਦੇ ਬਦਲੇ ਇੱਕ ਸਾਲ ਦੀ ਰੈਗੂਲਰ ਸੇਵਾ ਦਾ ਲਾਭ ਮਿਲੇਗਾ।
“ਇਸ ਅਨੁਸਾਰ, 10 ਜਾਂ ਇਸ ਤੋਂ ਵੱਧ ਸਾਲ ਦੀ ਦਿਹਾੜੀ ਸੇਵਾ ਵਾਲੇ ਕਰਮਚਾਰੀਆਂ ਲਈ ਵੱਧ ਤੋਂ ਵੱਧ ਦੋ ਸਾਲਾਂ ਦੀ ਨਿਯਮਤ ਸੇਵਾ ਲਾਭ ਗਿਣਿਆ ਜਾਵੇਗਾ,” ਸੁੱਖੂ ਨੇ ਕਿਹਾ।
ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਵੱਡੀ ਗਿਣਤੀ ਵਿੱਚ ਉਨ੍ਹਾਂ ਮੁਲਾਜ਼ਮਾਂ ਨੂੰ ਲਾਭ ਮਿਲਣ ਦੀ ਉਮੀਦ ਹੈ ਜੋ ਪਹਿਲਾਂ 10 ਸਾਲ ਤੋਂ ਘੱਟ ਨਿਯਮਤ ਸੇਵਾ ਕਰਨ ਕਾਰਨ ਪੈਨਸ਼ਨ ਲਾਭਾਂ ਤੋਂ ਵਾਂਝੇ ਰਹਿ ਗਏ ਸਨ।









