ਤਰਨਤਾਰਨ ਜ਼ਿਮਨੀ ਚੋਣ ‘ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ

0
19940
ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ

 


ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ‘ਤੇ ਅੱਜ ਯਾਨੀਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਉਪਚੋਣ ‘ਚ ਕੁੱਲ 15 ਉਮੀਦਵਾਰ ਮੈਦਾਨ ‘ਚ ਹਨ। 2022 ਦੀ ਚੋਣ ‘ਚ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਇਹ ਸੀਟ ਖਾਲੀ ਹੋਈ ਸੀ।

ਵੋਟਿੰਗ ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸੁਰੱਖਿਆ ਦੇ ਨਜ਼ਰੀਏ ਨਾਲ ਪਹਿਲੀ ਵਾਰ ਕਿਸੇ ਉਪਚੋਣ ‘ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਤਰਨਤਾਰਨ ‘ਚ 114 ਬੂਥ ਅਜੇਹੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ।

ਇਸ ਸੀਟ ‘ਤੇ ਕੁੱਲ 1.92 ਲੱਖ ਵੋਟਰ ਹਨ। ਜਿਨ੍ਹਾਂ ਵਿੱਚ 1 ਲੱਖ 933 ਮਰਦ ਵੋਟਰ, 91 ਹਜ਼ਾਰ 897 ਔਰਤ ਵੋਟਰ ਅਤੇ 8 ਤੀਸਰੇ ਲਿੰਗ ਦੇ ਵੋਟਰ ਸ਼ਾਮਲ ਹਨ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ। MP ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਇੱਥੇ ਪਹਿਲੀ ਵਾਰ ਵਿਧਾਨ ਸਭਾ ਚੋਣ ‘ਚ ਉਮੀਦਵਾਰ ਉਤਾਰਿਆ ਹੈ।

ਚੋਣ ਮੈਦਾਨ ‘ਚ ਇਹ ਉਮੀਦਵਾਰ

ਤਰਨਤਾਰਨ ਜ਼ਿਮਨੀ ਚੋਣ ‘ਚ 5 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਸ ਆਮ ਆਦਮੀ ਪਾਰਟੀ ‘ਚ ਹਰਮੀਤ ਸਿੰਘ ਸੰਧੂ, ਕਾਂਗਰਸ ‘ਚ ਕਰਨਬੀਰ ਸਿੰਘ ਬੁਰਜ, ਭਾਜਪਾ ‘ਚ ਹਰਜੀਤ ਸਿੰਘ ਸੰਧੂ, ਅਕਾਲੀ ਦਲ ‘ਚ ਸੁਖਵਿੰਦਰ ਕੌਰ ਰੰਧਾਵਾ ਅਤੇ ਆਜ਼ਾਰ ਉਮੀਦਵਾਰ (ਵਾਰਿਸ ਪੰਜਾਬ ਦੇ) ਮਨਦੀਪ ਸਿੰਘ ਹਨ। ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ ਜਿਸ ਤੋਂ ਬਾਅਦ ਤਰਨਤਾਰਨ ਜ਼ਿਮਨੀ ਚੋਣ ਹੋ ਰਹੀ ਹੈ।

ਹੁਣ ਤੱਕ 6 ਚੋਣਾਂ ਹੋਈਆਂ

1997 ਤੋਂ 2022 ਤੱਕ ਇਸ ਸੀਟ ‘ਤੇ 6 ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ। ਇਹ ਪਹਿਲੀ ਵਾਰ ਹੈ ਕਿ ਇੱਥੇ ਉਪਚੋਣ ਹੋ ਰਹੀ ਹੈ। ਇਹ ਚੋਣ ਇਸ ਲਈ ਵੀ ਖ਼ਾਸ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੀਆਂ ਦੋ ਲੋਕ ਸਭਾ ਤੇ ਦੋ ਵਿਧਾਨ ਸਭਾ ਚੋਣਾਂ ‘ਚ ਵੋਟਰਾਂ ਨੇ ਆਪਣਾ ਰੁਝਾਨ ਬਦਲਿਆ ਹੈ।

2017 ਤੱਕ ਅਕਾਲੀ ਦਲ ਦਾ ਕਬਜ਼ਾ: 1997 ‘ਚ ਇਹ ਸੀਟ ਅਕਾਲੀ ਦਲ ਨੇ ਜਿੱਤੀ ਸੀ। 2002 ‘ਚ ਆਜ਼ਾਦ ਉਮੀਦਵਾਰ ਵਜੋਂ ਹਰਮੀਤ ਸਿੰਘ ਸੰਧੂ ਨੇ ਜਿੱਤ ਪ੍ਰਾਪਤ ਕੀਤੀ ਤੇ ਬਾਅਦ ‘ਚ ਅਕਾਲੀ ਦਲ ‘ਚ ਸ਼ਾਮਲ ਹੋ ਗਏ। 2017 ਤੱਕ ਅਕਾਲੀ ਦਲ ਦਾ ਇਸ ਸੀਟ ‘ਤੇ ਕਬਜ਼ਾ ਰਿਹਾ, ਜਦੋਂ ਉਹ 48% ਵੋਟ ਪ੍ਰਾਪਤ ਕਰ ਰਹੇ ਸਨ।

ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਘਟਿਆ: 2017 ‘ਚ ਅਕਾਲੀ ਦਲ ਦੀ ਗਿਰਾਵਟ ਨਾਲ ਇਹ ਸੀਟ ਹੱਥੋਂ ਨਿਕਲ ਗਈ। ਉਹਨਾਂ ਦਾ ਵੋਟ ਪ੍ਰਤੀਸ਼ਤ 34% ਰਹਿ ਗਿਆ, ਜਦਕਿ ਕਾਂਗਰਸ 45% ਤੱਕ ਪਹੁੰਚ ਗਈ।

2022 ‘ਚ AAP ਨੇ ਜਿੱਤ ਪ੍ਰਾਪਤ ਕੀਤੀ: 2022 ‘ਚ ਆਮ ਆਦਮੀ ਪਾਰਟੀ ਨੇ 40% ਵੋਟਾਂ ਨਾਲ ਜਿੱਤ ਦਰਜ ਕੀਤੀ। ਅਕਾਲੀ ਦਲ ਤੇ ਕਾਂਗਰਸ ਦੋਵਾਂ ਦੇ ਵੋਟ ਪ੍ਰਤੀਸ਼ਤ ਵਿੱਚ ਕਮੀ ਆਈ।

ਜਿੱਤ ਲਈ ਘੱਟੋ-ਘੱਟ 40% ਵੋਟ ਲਾਜ਼ਮੀ: ਪਿਛਲੀਆਂ 6 ਚੋਣਾਂ ਦੇ ਅੰਕੜਿਆਂ ਅਨੁਸਾਰ, ਇਸ ਸੀਟ ‘ਤੇ ਹਮੇਸ਼ਾ ਉਹੀ ਉਮੀਦਵਾਰ ਜਿੱਤਿਆ ਜਿਸ ਨੂੰ 40% ਤੋਂ ਵੱਧ ਵੋਟ ਮਿਲੇ।

2022: ‘ਆਪ’ – 40.45%

2017: ਕਾਂਗਰਸ – 45.1%

2012: ਅਕਾਲੀ ਦਲ – 41.6%

2007: ਅਕਾਲੀ ਦਲ – 48.7%

 

LEAVE A REPLY

Please enter your comment!
Please enter your name here