ਸਾਢੇ 4 ਸਾਲ ਦੀ ਮਾਸੂਮ ਬੱਚੀ ਨਾਲ 40 ਸਾਲਾਂ ਗੁਆਂਢੀ ਵੱਲੋਂ ਜਬਰ-ਜ਼ਨਾਹ , ਪੀੜਤ ਬੱਚੀ ਦਾ ਮੈਡੀਕਲ ਕਰਵਾ ਕੇ ਆਰੋਪੀ ਨੂੰ ਭੇਜਿਆ ਜੇਲ੍ਹ

0
10005
ਸਾਢੇ 4 ਸਾਲ ਦੀ ਮਾਸੂਮ ਬੱਚੀ ਨਾਲ 40 ਸਾਲਾਂ ਗੁਆਂਢੀ ਵੱਲੋਂ ਜਬਰ-ਜ਼ਨਾਹ , ਪੀੜਤ ਬੱਚੀ ਦਾ ਮੈਡੀਕਲ ਕਰਵਾ ਕੇ ਆਰੋਪੀ ਨੂੰ ਭੇਜਿਆ ਜੇਲ੍ਹ

ਮਲੇਰਕੋਟਲਾ ਦੇ ਇੱਕ ਪਿੰਡ ‘ਚ ਸਾਢੇ 4 ਸਾਲ ਦੀ ਮਾਸੂਮ ਬੱਚੀ ਨਾਲ 40 ਸਾਲਾਂ ਗੁਆਂਢੀ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪੀੜਤ ਬੱਚੀ ਦਾ ਮੈਡੀਕਲ ਕਰਵਾ ਕੇ ਆਰੋਪੀ ਨੂੰ ਜੇਲ੍ਹ ਭੇਜਿਆ ਗਿਆ ਹੈ। ਘਟਨਾ ਤੋਂ ਬਾਅਦ ਆਰੋਪੀ ਨੇ ਗਲ-ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਵੀ ਕੋਸ਼ਿਸ਼ ਕੀਤੀ।

ਜਾਣਕਾਰੀ ਅਨੁਸਾਰ ਸਦਰ ਥਾਣਾ ਅਹਿਮਦਗੜ ‘ਚ ਇੱਕ 40 ਸਾਲਾਂ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਹੋਇਆ ਹੈ। ਜਿੱਥੇ ਸਾਢੇ ਚਾਰ ਸਾਲ ਦੀ ਮਾਸੂਮ ਬੱਚੀ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ ਸੀ। ਜਿੱਥੇ ਪੀੜਤ ਬੱਚੀ ਦੇ ਮਾਤਾ ਨੇ ਆਰੋਪ ਲਗਾਏ ਗਏ ਹਨ ਕਿ ਬੱਚੀ ਦੇ ਗੁਆਂਢ ‘ਚ ਰਹਿੰਦੇ 40 ਸਾਲਾਂ ਵਿਅਕਤੀ ,ਜਿਸ ਦਾ ਵਿਆਹ ਨਹੀਂ ਹੋਇਆ ਉਸ ਵੱਲੋਂ ਸਾਢੇ ਚਾਰ ਸਾਲ ਦੀ ਮਾਸੂਮ ਬੱਚੀ ਨਾਲ ਘਨੌਣੀ ਹਰਕਤ ਕੀਤੀ ਗਈ ਹੈ।

ਜਦੋਂ ਬੱਚੀ ਖੇਡਦੀ ਸੀ ਤਾਂ ਆਰੋਪੀ ਬੱਚੀ ਨੂੰ ਆਪਣੇ ਘਰ ਅੰਦਰ ਲੈ ਗਿਆ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਜਿੱਥੇ ਉਸਨੇ ਮਾਸੂਮ ਬੱਚੀ ਨਾਲ ਘਨੌਣੀ ਹਰਕਤ ਕੀਤੀ। ਜਿਸ ਤੋਂ ਬਾਅਦ ਬੱਚੀ ਨੇ ਘਰ ਆ ਕੇ ਆਪਣੀ ਮਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ ਅਤੇ ਉਸ ਤੋਂ ਬਾਅਦ ਬੱਚੀ ਨੂੰ ਮੈਡੀਕਲ ਤੇ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ।

ਇਸ ਮੌਕੇ ਬੱਚੀ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਦੋਂ ਬੱਚੀ ਦੁਆਰਾ ਇਸ ਚੀਜ਼ ਦਾ ਮੈਨੂੰ ਪਤਾ ਲੱਗਿਆ ਤਾਂ ਮੈਂ ਉਹਨਾਂ ਦੇ ਘਰ ਉਲਾਭਾ ਲੈ ਕੇ ਗਈ ਤਾਂ 40 ਸਾਲਾ ਆਰੋਪੀ ਵਿਅਕਤੀ ਗਲ-ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨੂੰ ਕਿ ਉਸ ਵੱਲੋਂ ਇਸ ਕਰਕੇ ਬਚਾਇਆ ਗਿਆ ਕਿ ਉਸ ਨੂੰ ਕਾਨੂੰਨ ਤੋਂ ਸਜ਼ਾ ਦਿਵਾਉਣੀ ਹੈ ਤਾਂ ਜੋ ਅਜਿਹੀ ਘਟਨਾ ਕੋਈ ਹੋਰ ਦੂਜਾ ਕਰਨ ਦੀ ਸੋਚ ਵੀ ਨਾ ਸਕੇ।

ਉਹਨਾਂ ਹੋਰਨਾਂ ਮਹਿਲਾਵਾਂ ਨੂੰ ਵੀ ਇਹ ਕਿਹਾ ਕਿ ਆਪਣੀਆਂ ਬੱਚੀਆਂ ਭਾਵੇਂ ਉਮਰ ਛੋਟੀ ਹੈ ਜਾਂ ਵੱਡੀ ਹੈ ,ਉਸ ਵੱਲ ਧਿਆਨ ਰੱਖੋ ਅਤੇ ਕਿਸੇ ‘ਤੇ ਯਕੀਨ ਨਾ ਕਰੋ ਕਿਉਂਕਿ ਅੱਜ ਕੱਲ ਦਾ ਮਾਹੌਲ ਬਹੁਤ ਮਾੜਾ ਹੋ ਚੁੱਕਿਆ ਹੈ। ਉਧਰ ਇਸ ਮੌਕੇ ਇੰਸਪੈਕਟਰ ਮੈਡਮ ਵੱਲੋਂ ਬਿਆਨਾਂ ਦੇ ਆਧਾਰ ‘ਤੇ ਉਸ ਆਰੋਪੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਪੋਸਕੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ। ਜਿਹਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਤੇ ਉਸਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ।

 

LEAVE A REPLY

Please enter your comment!
Please enter your name here