ਪੰਜਾਬ ਦੀ ਸਿਆਸਤ ‘ਚ ਮਚੀ ਹਲਚਲ, ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ

0
20009
ਪੰਜਾਬ ਦੀ ਸਿਆਸਤ 'ਚ ਮਚੀ ਹਲਚਲ, ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ

ਪੰਜਾਬ ਵਿੱਚ 2027 ਵਿਧਾਨ ਸਭਾ ਚੋਣਾਂ ਹੋਣ ਨੂੰ ਹਾਲੇ ਸਮਾਂ ਬਾਕੀ ਹੈ, ਪਰ ਸਿਆਸਤ ਹਾਲੇ ਹੀ ਭੱਖਣੀ ਸ਼ੁਰੂ ਹੋ ਗਈ ਹੈ। ਉੱਥੇ ਹੀ ਜਿੱਥੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਗਿੱਦੜਬਾਹਾ ਤੋਂ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਸੀ, ਤਾਂ ਇਸ ‘ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਪਿਛਲੀ ਵਾਰੀ (ਜ਼ਿਮਨੀ ਚੋਣ) ਵਿਚ ਵੀ ਸੁਖਬੀਰ ਬਾਦਲ ਨੂੰ ਇੱਥੋਂ ਚੋਣ ਲਈ ਲੜਣ ਦੀ ਚੁਣੌਤੀ ਦਿੱਤੀ ਸੀ ਪਰ ਉਹ ਨਹੀਂ ਲੜੇ। ਵੜਿੰਗ ਨੇ ਇਹ ਵੀ ਦਾਅਵਾ ਕੀਤਾ ਕਿ ਜੇ ਸੁਖਬੀਰ ਬਾਦਲ ਉਦੋਂ ਚੋਣ ਲੜਦੇ ਤਾਂ ਕਾਂਗਰਸ ਜਿੱਤ ਜਾਂਦੀ ਕਿਉਂਕਿ ਸੁਖਬੀਰ ਨੇ ਸਾਰੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪੁਆ ਦਿੱਤੀਆਂ ਸਨ,।

ਵੜਿੰਗ ਦੇ ਮੁਤਾਬਕ ਸੁਖਬੀਰ ਬਾਦਲ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੂੰ ਰਾਜਾ ਵੜਿੰਗ ‘ਟਾਰਗੇਟ’ ਲੱਗਦਾ ਸੀ। ਆਪਣੀ ਪਿਛਲੀ ਜਿੱਤ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਦੱਸਿਆ ਕਿ 2022 ਵਿਚ ਜਦੋਂ ਉਹ ਜਿੱਤੇ ਸਨ, ਤਾਂ ਉਨ੍ਹਾਂ ਨੂੰ 50,000 ਵੋਟਾਂ ਪਈਆਂ ਸੀ ਤੇ ਜ਼ਿਮਨੀ ਚੋਣ ਵਿਚ ਵੀ ਇੰਨੀਆਂ ਹੀ ਵੋਟਾਂ ਪਈਆਂ ਸਨ।

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਜੀ ਕੋਲ ਸਮਾਂ ਨਹੀਂ ਹੈ, ਤਾਂ ਉਹ ਹਰਸਿਮਰਤ ਕੌਰ ਬਾਦਲ ਨੂੰ ਇੱਥੋਂ ਚੋਣ ਲੜਾ ਦੇਣ। ਉਨ੍ਹਾਂ ਕਿਹਾ ਕਿ ਦੋਵਾਂ ਵਿੱਚੋਂ ਕੋਈ ਵੀ ਲੜੇ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਵੜਿੰਗ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਜਦੋਂ ਮਰਜ਼ੀ ਗਿੱਦੜਬਾਹਾ ਆ ਜਾਣ, “ਗਿੱਦੜਬਾਹੇ ਵਾਲੇ ਸਿੰਘ ਭੋਰ ਦੇਣਗੇ।” ਵੜਿੰਗ ਨੇ ਯਾਦ ਦਿਵਾਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਗੋਲਡੀ ਕੰਬੋਜ ਨੇ 30,000 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵੱਡੇ ਫਰਕ ਨਾਲ ਜਿੱਤੇਗੀ।

 

LEAVE A REPLY

Please enter your comment!
Please enter your name here