Home ਪੰਜਾਬ ਪੰਜਵੀਂ ਜਮਾਤ ਦੀ ਡੇਟਸ਼ੀਟ ‘ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ

ਪੰਜਵੀਂ ਜਮਾਤ ਦੀ ਡੇਟਸ਼ੀਟ ‘ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ

0
10427
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ

ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਖਾਸ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਵਿੱਚ ਕੁਝ ਸੋਧਾਂ ਕੀਤੀਆਂ ਹਨ।

ਪੰਜਾਬ ਵਿੱਚ ਸੈਸ਼ਨ 2025-26 ਲਈ ਸਾਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੈਸ਼ਨ 2025-26 (ਮਾਰਚ 2026) ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਦੀ ਡੇਟਸ਼ੀਟ 6 ਮਾਰਚ ਤੋਂ 12 ਮਾਰਚ ਤੱਕ ਜਾਰੀ ਕਰ ਦਿੱਤੀ ਗਈ ਹੈ।

ਦੇਖੋ ਡੇਟਸ਼ੀਟ

6 ਮਾਰਚ, 2026 (ਸ਼ੁੱਕਰਵਾਰ) – ਅੰਗਰੇਜ਼ੀ
9 ਮਾਰਚ, 2026 (ਸੋਮਵਾਰ) – ਗਣਿਤ
10 ਮਾਰਚ, 2026 (ਮੰਗਲਵਾਰ) – ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਪਹਿਲੀ ਭਾਸ਼ਾ), ਉਰਦੂ (ਪਹਿਲੀ ਭਾਸ਼ਾ)
11 ਮਾਰਚ, 2026 (ਬੁੱਧਵਾਰ) – ਪੰਜਾਬੀ (ਦੂਜੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ), ਉਰਦੂ (ਦੂਜੀ ਭਾਸ਼ਾ)
12 ਮਾਰਚ, 2026 (ਵੀਰਵਾਰ) – ਵਾਤਾਵਰਣ ਸਿੱਖਿਆ

ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਾਰੀਆਂ ਪ੍ਰੀਖਿਆਵਾਂ ਨਿਰਧਾਰਤ ਸਮੇਂ ਅਨੁਸਾਰ ਹੀ ਹੋਣਗੀਆਂ। ਵਿਭਾਗ ਨੇ ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਤਿਆਰੀਆਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗਾ।

 

LEAVE A REPLY

Please enter your comment!
Please enter your name here