ਰਾਜਪੁਰਾ: ਮਾਪੇ ਆਪਣੀ ਧੀ ਨੂੰ ਬੜੇ ਚਾਵਾਂ ਨਾਲ ਵਿਆਉਂਦੇ ਹਨ ਪਰ ਸਹੁਰੇ ਪਰਿਵਾਰ ਦੇ ਤਾਹਣੇ-ਮਿਹਣਿਆਂ ਅਤੇ ਪਤੀ ਦੀ ਕੁੱਟਮਾਰ ਤੋਂ ਦੁਖੀ ਹੋ ਕੇ ਪਿੰਡ ਸਾਹਲ ‘ਚ ਇੱਕ ਧੀ ਵੱਲੋਂ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। 34 ਸਾਲਾ ਅਮਨਦੀਪ ਕੌਰ ਦੇ ਜੀਵਨਲੀਲ੍ਹਾ ਸਮਾਪਤ ਕਰਨ ਪਿੱਛੇ ਘਰੇਲੂ ਕਲੇਸ਼ ਸਾਹਮਣੇ ਆ ਰਿਹਾ ਹੈ, ਜਿਸ ਬਾਰੇ ਉਸ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਇਲਜ਼ਾਮ ਲਾਉਂਦਿਆਂ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ, ਅਮਨਦੀਪ ਕੌਰ, ਰਾਜਪੁਰਾ ਤੋਂ ਪਿੰਡ ਸਾਹਲ ਵਿੱਚ ਵਿਆਹੀ ਸੀ ਅਤੇ ਦੋ ਧੀਆਂ ਦੀ ਮਾਂ ਸੀ ਪਰ ਘਰੇਲੂ ਕਲੇਸ਼ ਕਾਰਨ 13 ਜਨਵਰੀ ਐਕਟਿਵਾ ‘ਤੇ ਸਵਾਰ ਹੋ ਕੇ ਘਰ ਤੋਂ ਚਲੀ ਗਈ ਅਤੇ ਖੇੜੀ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨਲੀਲ੍ਹਾ ਖਤਮ ਕਰ ਦਿੱਤੀ। ਅੱਜ ਪਰਿਵਾਰਿਕ ਮੈਂਬਰਾਂ ਨੂੰ ਉਸ ਦੀ ਲਾਸ਼ ਮਿਲੀ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰਕ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਇਸ ਪਰਿਵਾਰ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਉਨ੍ਹਾਂ ਦੇ ਵੱਲੋਂ ਪਰੇਸ਼ਾਨ ਕਰਨ ਕਾਰਨ ਦੋ ਧੀਆਂ ਦੀ ਮਾਂ ਦੁਨੀਆਂ ਤੋਂ ਚਲੀ ਗਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪਤੀ ਲੇਬਰ ਸਰੀਆ ਦੇ ਜਾਲ ਬੰਨਣ ਦਾ ਕੰਮ ਕਰਦਾ ਹੈ। ਮ੍ਰਿਤਕਾ ਦੀ ਮਾਸੀ ਜਸਵਿੰਦਰ ਕੌਰ ਨੇ ਨੇ ਬੜੇ ਦੁਖੀ ਮਨ ਨਾਲ ਦੱਸਿਆ ਕਿ ਸਾਡੀ ਕੁੜੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਕੀਤਾ ਜਾਂਦਾ ਸੀ।
ਹਰਮਨਪ੍ਰੀਤ ਸਿੰਘ ਚੀਮਾ ਡੀਐਸਪੀ ਘਨੌਰ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਰ ਸ਼ਾਮ ਦੇਰ ਸ਼ਾਮ ਖੇੜੀ ਨਹਿਰ ਵਿੱਚੋਂ ਮਿਤਕ ਅਮਨਦੀਪ ਕੌਰ ਦੀ ਲਾਸ਼ ਮਿਲੀ ਹੈ, ਜਿਸ ਜਿਸ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਮੋਰਚਰੀ ਵਿੱਚ ਸਰਕਾਰੀ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।









