Home ਟੈਲੀਵਿਜ਼ਨ 8 ਤਰੀਕ ਨੂੰ ਹੋਵੇਗਾ ਅਕਾਲੀ-ਭਾਜਪਾ ਗੱਠਜੋੜ ਦਾ ਐਲਾਨ? ਮੋਗਾ ‘ਚ ਵੱਡੀ ਰੈਲੀ

8 ਤਰੀਕ ਨੂੰ ਹੋਵੇਗਾ ਅਕਾਲੀ-ਭਾਜਪਾ ਗੱਠਜੋੜ ਦਾ ਐਲਾਨ? ਮੋਗਾ ‘ਚ ਵੱਡੀ ਰੈਲੀ

0
10001
8 ਤਰੀਕ ਨੂੰ ਹੋਵੇਗਾ ਅਕਾਲੀ-ਭਾਜਪਾ ਗੱਠਜੋੜ ਦਾ ਐਲਾਨ? ਮੋਗਾ 'ਚ ਵੱਡੀ ਰੈਲੀ

ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਵੱਡੀ ਰੈਲੀ ਕੀਤੀ ਜਾਵੇਗੀ। ਇਸ ਦਿਨ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prakash Singh Badal) ਦਾ ਜਨਮਦਿਨ ਹੈ।

ਮੋਗਾ ਦੀ ਦਾਣਾ ਮੰਡੀ ਵਿੱਚ ਰੱਖੀ ਗਈ ਵਿਸ਼ਾਲ ਰੈਲੀ

ਇਸ ਮੌਕੇ ‘ਤੇ ਮੋਗਾ ਦੀ ਦਾਣਾ ਮੰਡੀ (Dana Mandi) ਵਿੱਚ ਇੱਕ ਵੱਡੀ ਰੈਲੀ ਰੱਖੀ ਗਈ ਹੈ। ਇਸ ਰੈਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਜਾਇਜ਼ਾ ਲਿਆ।

8 ਦਸੰਬਰ ਨੂੰ ਹੋ ਸਕਦਾ ਇਤਿਹਾਸਕ ਗੱਠਜੋੜ

ਉੱਥੇ ਹੀ ਜਿੱਥੇ ਇੱਕ ਪਾਸੇ ਭਾਜਪਾ ਅਤੇ ਅਕਾਲੀ ਦਲ (Shiromani Akali Dal) ਦੇ ਗੱਠਜੋੜ ਨੂੰ ਲੈਕੇ ਚਰਚਾਵਾਂ ਚੱਲ ਰਹੀਆਂ ਹਨ, ਉੱਥੇ ਹੀ ਇਸ ਰੈਲੀ ਨੂੰ ਸਿਆਸੀ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ।

ਦੋਹਾਂ ਵਿਚਾਲੇ ਇਸ ਦਿਨ ਵੀ ਗੱਠਜੋੜ ਦਾ ਐਲਾਨ ਹੁੰਦਾ ਹੈ ਜਾਂ ਨਹੀਂ

ਕਿਉਂਕਿ ਪਹਿਲਾਂ ਖਬਰਾਂ ਆ ਰਹੀਆਂ ਸਨ ਕਿ 8 ਦਸੰਬਰ ਨੂੰ ਬੀਜੇਪੀ ਅਤੇ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ ਹੈ, ਪਰ ਉਸ ਵਿਚਾਲੇ ਦੋਹਾਂ ਦੇ ਗੱਠਜੋੜ ਨੂੰ ਲੈਕੇ ਕਿਤੇ ਨਾ ਕਿਤੇ ਪੇਚ ਫਸਿਆ ਦਿਖਾਈ ਦੇ ਰਿਹਾ ਸੀ। ਪਰ ਹਾਲੇ ਵੀ ਕਿਤੇ ਨਾ ਕਿਤੇ ਇਹ ਸਵਾਲ ਹੀ ਹੈ ਕਿ ਦੋਹਾਂ ਵਿਚਾਲੇ ਇਸ ਦਿਨ ਵੀ ਗੱਠਜੋੜ ਦਾ ਐਲਾਨ ਹੁੰਦਾ ਹੈ ਜਾਂ ਨਹੀਂ।

ਰੈਲੀ ਤੋਂ ਪਹਿਲਾਂ ਗੱਠਜੋੜ ਅਕਾਲੀ-ਭਾਜਪਾ ਗੱਠਜੋੜ ਸਿਰੇ ਚੜ੍ਹ ਜਾਵੇਗਾ

ਪਰ ਸਭ ਦੀਆਂ ਨਜ਼ਰਾਂ ਹਨ ਕਿ ਰੈਲੀ ਤੋਂ ਪਹਿਲਾਂ ਗੱਠਜੋੜ ਅਕਾਲੀ-ਭਾਜਪਾ ਗੱਠਜੋੜ ਸਿਰੇ ਚੜ੍ਹ ਜਾਵੇਗਾ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਇਹ ਰੈਲੀ ਇਤਿਹਾਸਕ ਹੋਵੇਗੀ। ਇਸ ਦੇ  ਨਾਲ ਹੀ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਪੰਜਾਬ ਆਉਣ ਦੀਆਂ ਚਰਚਾਵਾਂ ਹਨ।

World News TV — ਸਹੀ ਅਤੇ ਤਾਜ਼ਾ ਜਾਣਕਾਰੀ।

 

LEAVE A REPLY

Please enter your comment!
Please enter your name here