ਅਮਰੀਕਾ ‘ਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਟਰਾਲੇ ‘ਚ ਜਿਊਂਦਾ ਸੜਿਆ ਕਰਨਵੀਰ ਸਿੰਘ

0
2198
ਅਮਰੀਕਾ 'ਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਟਰਾਲੇ 'ਚ ਜਿਊਂਦਾ ਸੜਿਆ ਕਰਨਵੀਰ ਸਿੰਘ

ਤਿੰਨ ਸਾਲ ਪਹਿਲਾਂ ਆਪਣੇ ਸੁਨਹਿਰੇ ਭਵਿੱਖ ਦੀ ਆਸ ਵਿੱਚ ਅਮਰੀਕਾ ਵਿਖੇ ਪੜ੍ਹਾਈ ਕਰਨ ਗਏ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸ਼ਿਵਦਾਸਪੁਰ ਦੇ 24 ਸਾਲਾ ਨੌਜਵਾਨ ਕਰਨਵੀਰ ਸਿੰਘ ਵੜੈਚ ਦੀ ਅਮਰੀਕਾ ਵਿਖੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਸਿੰਘ ਸਟਡੀ ਬੇਸ ‘ਤੇ ਅਮਰੀਕਾ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਲੈ ਕੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਮ੍ਰਿਤਕ ਕਰਨਵੀਰ ਸਿੰਘ ਵੜੈਚ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਸਿੰਘ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ, ਜਿੱਥੇ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਕੈਲੀਫੋਰਨੀਆ ਸੂਬੇ ਵਿੱਚ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, ਜਿੱਥੇ ਅਮਰੀਕਨ ਸਮੇਂ ਮੁਤਾਬਿਕ ਰਾਤ ਕਰੀਬ 2 ਵਜੇ ਕਰਨਵੀਰ ਸਿੰਘ, ਜਦੋਂ ਟਰੱਕ ਲੈ ਕੇ ਕੈਲੀਫੋਰਨੀਆ ਸੂਬੇ ਦੇ ਇੱਕ ਹਾਈਵੇ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਉਸਦਾ ਟਰਾਲਾ ਸੜਕ ਕਿਨਾਰੇ ਬਣੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ, ਜਿਸ ਤੋਂ ਤੁਰੰਤ ਬਾਅਦ ਟਰਾਲੇ ਨੂੰ ਅੱਗ ਲੱਗ ਗਈ। ਕਰਨਵੀਰ ਸਿੰਘ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਤੇ ਟਰਾਲੇ ਵਿਚੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਉਸਦੀ ਅੱਗ ਦੇ ਵਿੱਚ ਝੁਲਸ ਜਾਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਨੂੰ ਟਰਾਲੇ ਵਿੱਚੋਂ ਬਾਹਰ ਨਿਕਲਣਾ ਵੀ ਨਸੀਬ ਨਾ ਹੋਇਆ। ਉਨ੍ਹਾਂ ਦੱਸਿਆ ਕਿ ਕਰਨਵੀਰ ਸਿੰਘ ਦਾ ਹਾਲੇ ਕੁਝ ਦਿਨ ਪਹਿਲਾਂ ਹੀ ਉਸਨੇ ਆਪਣੇ ਜਨਮ ਦਿਨ ਮੌਕੇ ਆਪਣੀ ਮਿਹਨਤ ਦੇ ਪੈਸਿਆਂ ਨਾਲ ਇੱਕ ਨਵੀਂ ਕਾਰ ਖਰੀਦੀ ਸੀ, ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਸੀ।

ਮ੍ਰਿਤਕ ਦੀ ਦਾਦੀ ਨੇ ਦੱਸਿਆ ਕਿ ਕਰਨਵੀਰ ਸਿੰਘ ਵੜੈਚ ਬਹੁਤ ਹੀ ਮਿਲਣਸਾਰ ਸੁਭਾਅ ਦਾ ਸੀ ਅਤੇ ਤਕਰੀਬਨ ਰੋਜ਼ਾਨਾ ਹੀ ਘਰੇ ਫੋਨ ਕਰਕੇ ਸਾਰੇ ਪਰਿਵਾਰਿਕ ਮੈਂਬਰਾਂ ਦਾ ਹਾਲ ਚਾਲ ਪੁੱਛਦਾ ਰਹਿੰਦਾ ਸੀ।

 

LEAVE A REPLY

Please enter your comment!
Please enter your name here