Aadhaar ਤੇ PAN Card ‘ਚ ਵੱਖਰਾ-ਵੱਖਰਾ ਹੈ ਨਾਂ? ਤਾਂ ਖੁਦ ਹੀ Online ਕਰ ਲਵੋ ਠੀਕ, ਜਾਣੋ ਤਰੀਕਾ

0
58
Aadhaar ਤੇ PAN Card 'ਚ ਵੱਖਰਾ-ਵੱਖਰਾ ਹੈ ਨਾਂ? ਤਾਂ ਖੁਦ ਹੀ Online ਕਰ ਲਵੋ ਠੀਕ, ਜਾਣੋ ਤਰੀਕਾ

 

ਆਧਾਰ ਕਾਰਡ ਜਾਂ ਪੈਨ ਕਾਰਡ ਉਹ ਜ਼ਰੂਰੀ ਦਸਤਾਵੇਜ਼ ਹਨ ਜਿਨ੍ਹਾਂ ਦਾ ਹਰ ਸਮੇਂ ਤੁਹਾਡੇ ਪਰਸ ਚ ਹੋਣਾ ਜ਼ਰੂਰੀ ਹੋ ਗਿਆ ਹੈ। ਕਿਸੇ ਵੇਲੇ ਵੀ ਇਨ੍ਹਾਂ ਦੀ ਲੋੜ ਪੈ ਸਕਦੀ ਹੈ।  ਸਰਕਾਰੀ ਕੰਮ ਹੋਵੇ ਜਾਂ ਗੈਰ-ਸਰਕਾਰੀ ਕੰਮ, ਕਈ ਵਾਰ ਆਧਾਰ ਕਾਰਡ ਜਾਂ ਪੈਨ ਕਾਰਡ ਦੀ ਲੋੜ ਪੈਂਦੀ ਹੈ। ਇਹ ਦੋਵੇਂ ਦਸਤਾਵੇਜ਼ ਆਈਡੀ-ਪਰੂਫ਼ ਦੇ ਤੌਰ ‘ਤੇ ਕੰਮ ਕਰਦੇ ਹਨ। ਜੇਕਰ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਵਿੱਚ ਦਿੱਤੀ ਗਈ ਜਾਣਕਾਰੀ ਵਿੱਚ ਕੋਈ ਮੇਲ ਨਹੀਂ ਖਾਂਦਾ ਤਾਂ ਕਈ ਕੰਮ ਠੱਪ ਹੋ ਸਕਦੇ ਹਨ।

ਕਈ ਲੋਕਾਂ ਦੇ ਪੈਨ ਕਾਰਡ ਵਿੱਚ ਨਾਮ ਆਧਾਰ ਕਾਰਡ ਤੋਂ ਵੱਖਰਾ ਹੈ। ਅਜਿਹੇ ‘ਚ ਕਈ ਵਾਰ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਡੇ ਪੈਨ ਵਿੱਚ ਛਪਿਆ ਨਾਮ ਆਧਾਰ ਕਾਰਡ ਤੋਂ ਵੱਖਰਾ ਹੈ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਸ ਨੂੰ ਤੁਸੀਂ ਘਰ ਬੈਠੇ ਹੀ ਠੀਕ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਨਲਾਈਨ ਸੁਧਾਰ ਕਿਵੇਂ ਕਰ ਸਕਦੇ ਹੋ।

ਆਨਲਾਈਨ ਸੁਧਾਰ ਕਿਵੇਂ ਕੀਤਾ ਜਾਵੇ

  • ਸਭ ਤੋਂ ਪਹਿਲਾਂ ਤੁਹਾਨੂੰ ਇਨਕਮ ਟੈਕਸ ਇੰਡੀਆ ਦੀ ਅਧਿਕਾਰਤ ਵੈੱਬਸਾਈਟ (www.incometaxindia.gov.in) ‘ਤੇ ਜਾਣਾ ਹੋਵੇਗਾ।
  • ਹੁਣ ਇੱਥੇ ਤੁਹਾਨੂੰ ਪੈਨ ਨੰਬਰ ਦੀ ਵਰਤੋਂ ਕਰਕੇ ਲਾਗਇਨ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਪੈਨ ਕਾਰਡ ਸੁਧਾਰ ਦਾ ਵਿਕਲਪ ਚੁਣਨਾ ਹੋਵੇਗਾ।
  • ਹੁਣ ਸਕਰੀਨ ‘ਤੇ ਮੰਗੀ ਗਈ ਸਾਰੀ ਜਾਣਕਾਰੀ ਅਤੇ ਇਸ ਨਾਲ ਜੁੜੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ।
  • ਇਸ ਤੋਂ ਬਾਅਦ, ਫਾਰਮ ਨੂੰ ਜਮ੍ਹਾ ਕਰਨ ਲਈ ਤੁਹਾਨੂੰ ਲਗਭਗ 106 ਰੁਪਏ ਅਦਾ ਕਰਨੇ ਪੈਣਗੇ ਜੋ ਕਿ ਸੁਧਾਰ ਫੀਸ ਹੈ।
  • ਹੁਣ ਫੀਸ ਭਰਨ ਤੋਂ ਬਾਅਦ ਤੁਹਾਨੂੰ ਜਮ੍ਹਾ ਕਰਵਾਉਣਾ ਹੋਵੇਗਾ, ਜਿਸ ਤੋਂ ਬਾਅਦ ਤੁਹਾਨੂੰ ਰਸੀਦ ਮਿਲੇਗੀ।
  • ਰਸੀਦ ‘ਤੇ ਦਿੱਤੇ ਨੰਬਰ ਦੀ ਮਦਦ ਨਾਲ, ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਅਪਡੇਟ ਕੀਤਾ ਪੈਨ ਕਾਰਡ ਕਦੋਂ ਡਿਲੀਵਰ ਕੀਤਾ ਜਾਵੇਗਾ।
  • ਤੁਸੀਂ NSDL e-Gov ਪੋਰਟਲ ਰਾਹੀਂ ਪੈਨ ਕਾਰਡ ਵਿੱਚ ਸੁਧਾਰ ਵੀ ਕਰਵਾ ਸਕਦੇ ਹੋ।

ਆਫਲਾਈਨ ਸੁਧਾਰ ਕਿਵੇਂ ਕਰਨੈ

ਆਨਲਾਈਨ ਤੋਂ ਇਲਾਵਾ, ਤੁਸੀਂ ਆਪਣੇ ਪੈਨ ਕਾਰਡ ਨੂੰ ਆਫਲਾਈਨ ਵੀ ਠੀਕ ਕਰਵਾ ਸਕਦੇ ਹੋ। ਇਸਦੇ ਲਈ ਤੁਹਾਨੂੰ ਨਜ਼ਦੀਕੀ ਪੈਨ ਸੁਵਿਧਾ ਕੇਂਦਰ ‘ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਪੈਨ ਕਾਰਡ ਵਿੱਚ ਸੁਧਾਰ ਲਈ ਫਾਰਮ ਭਰਨਾ ਹੋਵੇਗਾ ਅਤੇ ਜ਼ਰੂਰੀ ਦਸਤਾਵੇਜ਼ ਵੀ ਨੱਥੀ ਕਰਨੇ ਹੋਣਗੇ। ਇਸ ਤੋਂ ਬਾਅਦ, ਫਾਰਮ ਜਮ੍ਹਾਂ ਕਰੋ ਅਤੇ ਅਪਡੇਟ ਕੀਤਾ ਪੈਨ ਕਾਰਡ ਕੁਝ ਦਿਨਾਂ ਵਿੱਚ ਤੁਹਾਡੇ ਘਰ ਆ ਜਾਵੇਗਾ।

LEAVE A REPLY

Please enter your comment!
Please enter your name here