ਪੰਜਾਬ ਦੇ ਗੁਰਦੁਆਰਾ ਸਾਹਿਬ ‘ਚ ਫਟਿਆ ਏਸੀ ਕੰਪਰੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਏ ਅਗਨ ਭੇਟ

0
2059
Gurudwara Sahib AC Compressor Burst in Kar Sewa

ਲੁਧਿਆਣਾ ਦੇ ਮਾਛੀਵਾੜਾ ਸਾਹਿਬ ਦੇ ਕਾਰ ਸੇਵਾ ਗੁਰਦੁਆਰਾ ਸਾਹਿਬ ਵਿੱਚ ਏਸੀ ਦਾ ਕੰਪ੍ਰੈਸਰ ਫਟਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਇਸ ਕਰਕੇ ਸੱਚਖੰਡ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਵਿੱਤਰ ਸਰੂਪ ਅਗਨ ਭੇਟ ਹੋ ਗਏ।

ਚਸ਼ਮਦੀਦਾਂ ਅਨੁਸਾਰ ਏਸੀ ਦਾ ਕੰਪ੍ਰੈਸਰ ਫਟਣ ਕਰਕੇ ਇਹ ਘਟਨਾ ਵਾਪਰੀ। ਏਸੀ ਦਾ ਕੰਪਰੈਸਰ ਫਟਣ ਕਰਕੇ ਸੱਚਖੰਡ ਸਾਹਿਬ ਦੇ ਚੰਦੋਆ ਸਾਹਿਬ ਨੂੰ ਅੱਗ ਲੱਗ ਗਈ। ਅੱਗ ਹੌਲੀ-ਹੌਲੀ ਹੇਠਾਂ ਤੱਕ ਫੈਲ ਗਈ। ਇਸ ਘਟਨਾ ਨਾਲ ਸੰਗਤ ਵਿੱਚ ਸੋਗ ਦੀ ਲਹਿਰ ਹੈ।

ਸ੍ਰੀ ਅਨੰਦਪੁਰ ਸਾਹਿਬ ਸਥਿਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸੰਗਤ ਨਾਲ ਮਿਲ ਕੇ ਮੂਲ ਮੰਤਰ ਦਾ ਜਾਪ ਕੀਤਾ। ਪਰੰਪਰਾ ਅਨੁਸਾਰ ਅਗਨੀ ਭੇਦ ਸਰੂਪ ਸ੍ਰੀ ਗੋਇੰਦਵਾਲ ਸਾਹਿਬ ਭੇਜੇ ਗਏ। ਸਿੰਘ ਸਾਹਿਬਾਨ ਨੇ ਕਿਹਾ ਕਿ ਮਾਮਲੇ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ।

ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਜ਼ਿੰਮੇਵਾਰ ਵਿਅਕਤੀ ਦੀ ਮੌਜੂਦਗੀ ਵਿੱਚ ਏਸੀ ਦੀ ਵਰਤੋਂ ਕਰਨ। ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਟਨਾ ਦੀ ਜਾਂਚ ਕਰ ਰਹੀ ਹੈ। ਦਰਬਾਰ ਸਾਹਿਬ ਹਾਲ ਵਿੱਚ ਪਾਠ ਕਰ ਰਹੇ ਬਜ਼ੁਰਗ ਬਲਬੀਰ ਸਿੰਘ ਨੇ ਹਿੰਮਤ ਦਿਖਾਈ ਅਤੇ ਸਵਰੂਪ ਨੂੰ ਸੁਰੱਖਿਅਤ ਥਾਂ ‘ਤੇ ਲੈ ਗਏ।

 

LEAVE A REPLY

Please enter your comment!
Please enter your name here