ਏਆਈ -171 ਇਕੱਲੇ ਬਚੇ ਸਰਵਾਈਵਰ ਵਿਸ਼ਵਾਸ ਰਮੇਸ਼ ਕੁਮਾਰ: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਬਚੇ ਵਿਸ਼ਵਾਸ ਰਮੇਸ਼ ਨੇ ਆਪਣੇ ਭਰਾ ਨੂੰ ਅੰਤਿਮ ਵਿਦਾਈ ਦਿੱਤੀ, ਜਿਸਨੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾਈ। ਇਸ ਮੌਕੇ ਉਹ ਫੁੱਟ-ਫੁੱਟ ਕੇ ਰੋਂਦੇ ਹੋਏ ਦਿਖਾਈ ਦਿੱਤੇ।
ਦੱਸ ਦਈਏ ਕਿ 12 ਜੂਨ ਨੂੰ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਵਿਸ਼ਵਾਸ ਰਮੇਸ਼ ਆਪਣੇ ਭਰਾ ਨਾਲ ਮੌਜੂਦ ਸੀ। ਇਸ ਹਾਦਸੇ ਵਿੱਚ ਵਿਸ਼ਵਾਸ ਰਮੇਸ਼ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ। ਪਰ ਉਨ੍ਹਾਂ ਦਾ ਭਰਾ ਇਸ ਹਾਦਸੇ ਵਿੱਚ ਬਚ ਨਹੀਂ ਸਕਿਆ। ਅੱਜ ਜਦੋਂ ਉਨ੍ਹਾਂ ਦੇ ਭਰਾ ਦਾ ਅੰਤਿਮ ਸਸਕਾਰ ਹੋਇਆ ਤਾਂ ਉਹ ਇਸ ਮੌਕੇ ਆਪਣੇ ਹੰਝੂ ਨਹੀਂ ਰੋਕ ਸਕੇ।
ਇਸ ਹਾਦਸੇ ਤੋਂ ਬਾਅਦ ਵਿਸ਼ਵਾਸ ਰਮੇਸ਼ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਉਹ ਉਸ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਕਿਵੇਂ ਬਚ ਗਿਆ ਜਿਸ ਵਿੱਚ 265 ਲੋਕਾਂ ਦੀਆਂ ਜਾਨਾਂ ਗਈਆਂ ਸਨ। ਬ੍ਰਿਟਿਸ਼ ਨਾਗਰਿਕ ਰਮੇਸ਼ ਨੇ ਕਿਹਾ ਕਿ ਉਸਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਜਹਾਜ਼ ਅਹਿਮਦਾਬਾਦ ਤੋਂ ਗੈਟਵਿਕ ਤੱਕ ਨੌਂ ਘੰਟੇ ਦਾ ਸਫ਼ਰ ਪੂਰਾ ਕਰਨ ਲਈ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਰੁਕ ਗਿਆ ਅਤੇ ਹਰੀਆਂ ਅਤੇ ਚਿੱਟੀਆਂ ਲਾਈਟਾਂ ਜਗ ਪਈਆਂ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਦਾਖਲ ਰਮੇਸ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਮੇਸ਼ ਨੇ ਕਿਹਾ ਸੀ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਬਚਿਆ ਹੈ।