ਟਾਂਗਰੀ ਨਦੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਭੁਨਰਹੇੜੀ ਤੇ ਦੇਵੀਗੜ੍ਹ ਖੇਤਰਾਂ ‘ਚ ਅਲਰਟ ਜਾਰੀ

0
2075

ਡਰੇਨੇਜ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਅੰਬਾਲਾ ਕਾਲਾ ਅੰਬ ਖੇਤਰਾਂ ਦੇ ਉਪਰਲੇ ਖੇਤਰਾਂ ਵਿੱਚ ਭਾਰੀ ਬਰਸਾਤ ਕਾਰਨ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਅੰਬਾਲਾ ਵਿੱਚ ਖ਼ਤਰੇ ਦੇ ਪੱਧਰ ਦੇ ਨੇੜੇ ਪਹੁੰਚ ਗਿਆ ਹੈ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਵੀ ਅਗਲੇ 10-12 ਘੰਟਿਆਂ ਵਿੱਚ ਪਾਣੀ ਦਾ ਪੱਧਰ ਵੱਧਣ ਦਾ ਖ਼ਦਸ਼ਾ ਹੈ।

ਇਸ ਤਹਿਤ ਤਹਿਤ ਭੁਨਰਹੇੜੀ ਤੇ ਦੇਵੀਗੜ੍ਹ ਖੇਤਰਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਖੇਤਰ ਦੇ ਪਿੰਡਾਂ ਮਹਿਮਦਪੁਰ ਰੁੜਕੀ, ਦੇਵੀ ਨਗਰ, ਹਰੀਗੜ੍ਹ, ਰੋਹੜ ਜਗੀਰ, ਲੇਲਣ ਜਾਗੀਰ, ਦੁੱਧਨ ਗੁਜਰਾਂ, ਅਦਲਤੀਵਾਲਾ, ਮੱਘਰ ਸਾਹਿਬ, ਮੋਹਲਗੜ੍ਹ ਦੇ ਨੀਵੇਂ ਪਾਸੇ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕ ਪੁਰ ਬੀੜਾਂ ਦੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਸਮੇਤ ਦਰਿਆਈ ਖੇਤਰ ਦੇ ਨੇੜੇ ਨਾ ਜਾਣ ਲਈ ਕਿਹਾ ਗਿਆ ਹੈ।

 

LEAVE A REPLY

Please enter your comment!
Please enter your name here