ਪ੍ਰਵਾਸੀ ਵਿਅਕਤੀ ਵੱਲੋਂ ਕਤਲ ਕੀਤੇ ਛੋਟੇ ਬੱਚੇ ਹਰਵੀਰ ਸਿੰਘ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ

0
2006

ਬੀਤੇ ਦਿਨੀ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ‘ਚੋਂ ਰਹਿਣ ਵਾਲੇ ਅਮਨਦੀਪ ਸਿੰਘ ਦੇ 5 ਸਾਲਾ ਹਰਵੀਰ ਸਿੰਘ ਦਾ ਇੱਕ ਪ੍ਰਵਾਸੀ ਵੱਲੋਂ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸੂਬੇ ਭਰ ਵਿੱਚ ਪ੍ਰਵਾਸੀਆਂ ਦੇ ਖਿਲਾਫ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ ਅਤੇ ਉਕਤ ਬੱਚੇ ਦਾ ਅੰਤਿਮ ਸਸਕਾਰ 2 ਦਿਨ ਬਾਅਦ ਉਸਦੇ ਜੱਦੀ ਪਿੰਡ ਭਾਣੂਕੀ ਤਹਿਸੀਲ ਫਗਵਾੜਾ ਜ਼ਿਲਾ ਕਪੂਰਥਲਾ ਵਿਖੇ ਨਾਮ ਅੱਖਾਂ ਨਾਲ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਹਰਵੀਰ ਸਿੰਘ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਾਤਾਲਪੁਰੀ ਸਾਹਿਬ ਲਾਗੇ ਸਤਲੁਜ ਦਰਿਆ ‘ਤੇ ਬਣੇ ਅਸਤਘਾਟ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਮੌਕੇ ਹਰਵੀਰ ਸਿੰਘ ਦੇ ਪਿਤਾ ਅਮਨਦੀਪ ਸਿੰਘ , ਮਾਤਾ ਕੁਲਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੇ ਬੱਚੇ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਫਾਂਸੀ ਵੀ ਸ਼ਰੇਆਮ ਚੌਂਕ ‘ਚ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਬਾਕੀ ਮਾਪਿਆਂ ਦੇ ਬੱਚਿਆਂ ਨਾਲ ਅਜਿਹਾ ਨਾ ਹੋ ਸਕੇ। ਇਸ ਮੌਕੇ ਮ੍ਰਿਤਕ ਹਰਵੀਰ ਸਿੰਘ ਦੀ ਭੈਣ ਜੈਸਮੀਨ ਕੌਰ ਨੇ ਕਿਹਾ ਕਿ ਉਸ ਦੇ ਭਰਾ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਉਹਨਾਂ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਉਹ ਇਸ ਉਸ ਤੋਂ ਇਹ ਪੁੱਛ ਸਕਣ ਕੀ ਉਸ ਦੇ ਭਰਾ ਨੇ ਉਸ ਦਾ ਕੀ ਵਿਗਾੜਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਫਾਂਸੀ ‘ਤੇ ਚੜਾ ਦਿੱਤਾ ਜਾਵੇ ਤਾਂ ਜੋ ਉਸ ਦੇ ਭਰਾ ਨੂੰ ਇਨਸਾਫ ਮਿਲ ਸਕੇ।

ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਜੋ ਇਹ ਘਟਨਾ ਵਾਪਰੀ ਹੈ ,ਇਸ ਨੂੰ ਲੈ ਕੇ ਸਮੁੱਚਾ ਪੰਜਾਬ ਅੱਜ ਦੁੱਖ ਵਿੱਚ ਹੈ। ਉਹਨਾਂ ਕਿਹਾ ਕਿ ਪਰਿਵਾਰ ਦਾ ਦੁੱਖ ਬਹੁਤ ਵੱਡਾ ਹੈ। ਉਹਨਾਂ ਮੰਗ ਕੀਤੀ ਕਿ ਸੂਬੇ ਅੰਦਰ ਬਾਹਰੋਂ ਆ ਕੇ ਰਹਿੰਦੇ ਲੋਕਾਂ ਦੀ ਸਰਕਾਰ ਨੂੰ ਸਹੀ ਤਰੀਕੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਉਕਤ ਪ੍ਰਵਾਸੀ ‘ਤੇ ਪਹਿਲਾਂ ਵੀ ਮਾਮਲਾ ਦਰਜ ਸੀ ਅਤੇ ਉਹ ਸਜ਼ਾ ਕੱਟ ਕੇ ਆਇਆ ਹੋਇਆ ਸੀ।

ਉਹਨਾਂ ਕਿਹਾ ਕਿ ਅਜਿਹੇ ਸੈਂਕੜਿਆਂ ਲੋਕ ਪੰਜਾਬ ਦੇ ਵਿੱਚ ਘੁੰਮ ਰਹੇ ਹਨ ਅਤੇ ਪੰਜਾਬ ਦੇ ਹੋਰ ਮਾਪੇ ਵੀ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਹਨ। ਜਿਸ ਕਰਕੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਪੰਜਾਬ ਵਿੱਚ ਰਹਿੰਦੇ ਲੋਕਾਂ ਦੀ ਘੋਖ ਕਰਨ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਇਸ ਮੌਕੇ ਅਮਨਦੀਪ ਸਿੰਘ ਪਿਤਾ ,ਕੁਲਵਿੰਦਰ ਕੌਰ ਮਾਤਾ,ਜਸਮੀਨ ਕੌਰ ਭੈਣ , ਮਨਪ੍ਰੀਤ ਸਿੰਘ ਚਾਚਾ, ਕਮਲਜੀਤ ਕੌਰ , ਰਵਿੰਦਰ ਕੌਰ ਦੋਵੇਂ ਭੂਆ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਰਸਪਾਲ ਕੌਰ ਬਲਵਿੰਦਰ ਕੌਰ ਕੁਲਵਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਵੀ ਰਿਸ਼ਤੇਦਾਰ ਹਾਜ਼ਰ ਸਨ

 

LEAVE A REPLY

Please enter your comment!
Please enter your name here