ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਇਤਰਾਜ਼ਯੋਗ ਟਿੱਪਣੀ ਨੂੰ ਲੈਕੇ ਭਾਜਪਾ ਵਿੱਚ ਕਾਫੀ ਰੋਸ ਅਤੇ ਗੁੱਸਾ ਹੈ। ਉੱਥੇ ਹੀ ਹੁਣ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦਾ ਬਿਆਨ ਸਾਹਮਣੇ ਆਇਆ ਹੈ। ਕਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਇੱਜ਼ਤ ਹੁੰਦੀ ਹੈ। ਉਨ੍ਹਾਂ ਨੂੰ ਬੋਲਣ ਤੋਂ ਪਹਿਲਾਂ ਆਪਣੇ ਵੱਲ ਦੇਖਣਾ ਚਾਹੀਦਾ ਹੈ।
ਜਦੋਂ ਮੁੱਖ ਮੰਤਰੀ ਵਿਦੇਸ਼ ਗਏ ਸਨ ਤਾਂ ਜਹਾਜ਼ ਕਿਉਂ ਰੋਕਿਆ ਗਿਆ ਸੀ? ਜਦੋਂ ਉਹ ਸੰਸਦ ਮੈਂਬਰ ਸਨ, ਤਾਂ ਉਹ ਕਾਰ ਦੀ ਡਿੱਗੀ ਵਿੱਚ ਬੈਠ ਕੇ ਭੱਜ ਗਏ ਸਨ। ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਭੱਜ ਰਹੇ ਸਨ। ਬਾਜਵਾ ਵੱਲੋਂ ਅਮਨ ਅਰੋੜਾ ਅਤੇ ਹਰਪਾਲ ਚੀਮਾ ਖ਼ਿਲਾਫ਼ ਕੇਸ ਦਰਜ ਕਰਨ ‘ਤੇ ਕਾਲੀਆ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਪੇਜ ‘ਤੇ ਜਾਅਲੀ ਵੀਡੀਓ ਪੋਸਟ ਕੀਤੀ ਤਾਂ ਪੁਲਿਸ ਨੇ ਕਾਰਵਾਈ ਕੀਤੀ। ਇਸ ਲਈ ਭਾਜਪਾ ਨੇ ਤਾਂ ਨਹੀਂ ਕਿਹਾ ਸੀ ਕਿ ਉਹ ਜਾਅਲੀ ਵੀਡੀਓ ਭੇਜਣ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਮ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੁੱਧ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਸੀਐਮ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰਾਲੇ ‘ਤੇ ਤਿੱਖਾ ਹਮਲਾ ਬੋਲਿਆ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਰਤ ਦੀ ਵਿਦੇਸ਼ ਨੀਤੀ ਦਾ ਉਦੇਸ਼ ਸਿਰਫ਼ ਪ੍ਰਚਾਰ ਹੈ ? ਮਾਨ ਦੇ ਅਨੁਸਾਰ, ਪ੍ਰਧਾਨ ਮੰਤਰੀ ਉਨ੍ਹਾਂ ਦੇਸ਼ਾਂ ਦਾ ਦੌਰਾ ਕਰ ਰਹੇ ਹਨ ਜਿਨ੍ਹਾਂ ਦੇ ਨਾਮ ਲੋਕ ਨਹੀਂ ਜਾਣਦੇ। ਮਾਨ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਦੋ ਦੇਸ਼ਾਂ ਵਿਚਕਾਰ ਜੰਗ ਰੋਕ ਸਕਦੇ ਹਨ, ਤਾਂ ਉਹ ਪੰਜਾਬ ਅਤੇ ਹਰਿਆਣਾ ਵਿਚਕਾਰ ਮੁੱਦਿਆਂ ਨੂੰ ਕਿਉਂ ਨਹੀਂ ਹੱਲ ਕਰਦੇ ? ਇਹ ਸਵਾਲ ਭਾਰਤ ਦੀ ਅੰਦਰੂਨੀ ਅਤੇ ਬਾਹਰੀ ਨੀਤੀ ਦੇ ਸੰਤੁਲਨ ਵੱਲ ਵੀ ਧਿਆਨ ਖਿੱਚਦਾ ਹੈ।
ਸੀਐਮ ਮਾਨ ਨੇ ਗ੍ਰਹਿ ਮੰਤਰੀ ਨੂੰ ਲੈਕੇ ਟਿੱਪਣੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਗੈਂਗਸਟਰਾਂ ਨਾਲ ਕਿੰਨਾਂ ਦੇ ਸਬੰਧ ਹਨ। ਅਸੀਂ ਤਾਂ 12 ਸਾਲ ਪੁਰਾਣੇ ਹਨ ਅਤੇ ਗੈਂਗਸਟਰ ਕਿੰਨੇ ਰੱਖੇ ਹੋਏ ਹਨ, ਮਨਜਿੰਦਰ ਸਿੰਘ ਸਿਰਸਾ ਨੂੰ ਪੁੱਛੋ ਕਿ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਕੌਣ ਬੈਠਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਤੋਂ ਸਭ ਤੋਂ ਵਧ ਖਤਰਾ ਹੈ, ਉਹ ਤੁਸੀਂ ਆਪ ਪਾਲੇ ਹੋਏ ਹਨ। ਸਾਰਿਆਂ ਨਾਲ ਤੁਹਾਡੇ ਸਬੰਧ ਹਨ ਅਤੇ ਖੁਦ ਸਾਡੇ ਗ੍ਰਹਿ ਮੰਤਰੀ ਤੜੀਪਾਰ ਹੋਏ ਹਨ। ਉਨ੍ਹਾਂ ਗੁਜਰਾਤ ਵਿੱਚੋਂ ਕੱਢਣਾ ਪਿਆ। ਗੁਜਰਾਤ ਵਿਚ ਤੜੀਪਾਰ ਦਾ ਕਾਨੂੰਨ ਹੈ। ਸੀਐਮ ਮਾਨ ਨੇ ਕਿਹਾ ਕਿ ਜੇ ਤੜੀਪਾਰ ਖੁਦ ਹੀ ਗ੍ਰਹਿ ਮੰਤਰੀ ਬਣ ਜਾਣਗੇ ਤਾਂ ਦੇਸ਼ ਦਾ ਰੱਬ ਹੀ ਰਾਖਾ ਹੈ।