BSF ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪਾਕਿਸਤਾਨ ਵੱਲੋਂ ਭੇਜੀ ਗਈ ਸਵਾ ਛੇ ਕਿਲੋ

0
100016
BSF ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪਾਕਿਸਤਾਨ ਵੱਲੋਂ ਭੇਜੀ ਗਈ ਸਵਾ ਛੇ ਕਿਲੋ

BSF ਅਤੇ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਬੀਐਸਐਫ ਗੁਰਦਾਸਪੁਰ ਦੀ ਆਦੀਆ ਚੌਕੀ ਨੇੜੇ ਬੀਐਸਐਫ ਅਤੇ ਪੰਜਾਬ ਪੁਲੀਸ ਨੂੰ ਮਿਲੀ ਇਨਪੁਟ ਤੋਂ ਬਾਅਦ ਚਲਾਈ ਗਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦੇ ਛੇ ਪੈਕਟ ਬਰਾਮਦ ਕੀਤੇ ਹਨ। ਇਹਨ੍ਹਾਂ ਪੈਕਟਾਂ ਵਿੱਚ ਕੁਲ 6 ਕਿਲੋਂ 279 ਗ੍ਰਾਮ ਹੈਰੋਇਨ ਪਾਈ ਗਈ ਹੈ। ਇਹ ਰਿਕਵਰੀ ਆਦੀਆਂ ਪਿੰਡ ਦੇ ਬਾਹਰ ਵਾਰ ਪੈਲਿਆਂ ਵਿੱਚੋਂ ਕੀਤੀ ਗਈ ਹੈ। ਇਸ ਦੀ ਪੁਸ਼ਟੀ ਬੀਐਸਐਫ ਪੰਜਾਬ ਫ੍ਰੰਟਿਅਰ ਕੀਤੀ ਗਈ ਹੈ।

ਦੱਸ ਦਈਏ ਕਿ ਬੀਤੀ 22 ਅਕਤੂਬਰ ਦੀ ਰਾਤ ਨੂੰ ਬੀਐਸਐਫ ਸੈਕਟਰ ਗੁਰਦਾਸਪੁਰ ਦੀ ਆਦੀਆ ਪੋਸਟ ‘ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਡਰੋਨ ‘ਤੇ 21 ਰਾਉਂਡ ਵੀ ਫਾਇਰ ਕੀਤੇ ਗਏ।

ਗੋਲੀਬਾਰੀ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਮੁੜ ਗਿਆ। ਇਸ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਆਡਿਆਣਾ ਚੌਕੀ ਨੇੜੇ ਕਰਨੈਲ ਸਿੰਘ ਬੱਗਾ ਪੁੱਤਰ ਸਵਰਨ ਸਿੰਘ ਦੇ ਖੇਤਾਂ ‘ਚ ਪਲਾਸਟਿਕ ਦੇ ਲਿਫਾਫੇ ‘ਚ ਬੰਨ੍ਹਿਆ ਵੱਡਾ ਪੈਕਟ ਦੇਖਿਆ ਗਿਆ। ਨੂੰ ਕਬਜ਼ੇ ‘ਚ ਲੈ ਕੇ ਚੈਕਿੰਗ ਕਰਨ ‘ਤੇ ਉਸ ‘ਚੋਂ 6 ਪੈਕਟ ਹੈਰੋਇਨ ਬਰਾਮਦ ਹੋਈ।

LEAVE A REPLY

Please enter your comment!
Please enter your name here