Canada: ਕੈਂਬਰੇਜ ‘ਚ ਨਵਾਂ ਗੁਰਦੁਆਰਾ ਸਾਹਿਬ ਸਥਾਪਤ, ਕੈਨੇਡਾ ਪੜਣ ਆਏ ਪੰਜਾਬੀ ਵਿਦਿਆਰਥੀਆਂ ਨੂੰ ਮਿਲੇਗਾ ਲਾਭ 

0
100004
Canada: ਕੈਂਬਰੇਜ ‘ਚ ਨਵਾਂ ਗੁਰਦੁਆਰਾ ਸਾਹਿਬ ਸਥਾਪਤ, ਕੈਨੇਡਾ ਪੜਣ ਆਏ ਪੰਜਾਬੀ ਵਿਦਿਆਰਥੀਆਂ ਨੂੰ ਮਿਲੇਗਾ ਲਾਭ 

 

Canada: ਕੈਨੇਡਾ ਦੇ ਕੈਂਬਰੇਜ ‘ਚ ਨਵਾਂ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਗਿਆ। ਇਸ ਖਾਸ ਮੌਕੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਨਤਮਸਤਕ ਹੋਏ। ਕੈਨੇਡਾ ਦਾ ਖੂਬਸੂਰਤ ਸ਼ਹਿਰ ਕੈਂਬਰਜ, ਜਿਸਨੂੰ ਕੈਨੇਡਾ ਦੇ ਸਭ ਤੋ ਸੁੰਦਰ ਸ਼ਹਿਰਾਂ ਵਿੱਚੋਂ ਇੱਕ ਦਾ ਦਰਜਾ ਦਿੱਤਾ ਗਿਆ ਹੈ।

ਇਹ ਟੋਰਾਟੋ ਤੋਂ 90 km ਦੀ ਦੂਰੀ ਉੱਤੇ ਵਸਿਆ ਹੋਇਆ ਹੈ। ਇਸ ਸ਼ਹਿਰ ‘ਚ ਜਿੱਥੇ ਵੱਡੀ ਗਿਣਤੀ ‘ਚ ਪੰਜਾਬੀ ਆ ਕੇ ਵੱਸ ਰਹੇ ਹਨ। ਉੱਥੇ ਹੀ ਇੱਥੋਂ ਦੇ ਕਾਲਜਾਂ ‘ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ‘ਚ ਹਰ ਸਾਲ ਅਥਾਹ ਵਾਧਾ ਹੋ ਰਿਹਾ ਹੈ। ਵੱਡੀ ਗਿਣਤੀ ‘ਚ ਵੱਧ ਰਹੀ ਪੰਜਾਬੀਆਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਉੱਦਮੀ ਸਿੱਖਾਂ ਦੀ ਮਿਹਨਤ ਦਾ ਸਦਕਾ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਸ਼ਹਿਰ ਦੇ ਡਾਊਨਟਾਉਨ ਦੇ ਬਿਲਕੁਲ ਨਜ਼ਦੀਕ ਇੱਕ ਚਰਚ ਨੂੰ ਲੀਜ਼ ਕੇ ਲੈ ਕੇ ਬਹੁਤ ਸੁੰਦਰ ਢੰਗ ਦੇ ਨਾਲ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਵੱਡੀ ਗਿਣਤੀ ‘ਚ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ।

ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਗ੍ਰੰਥੀ ਭਾਈ ਬਲਵੰਤ ਸਿੰਘ ਦਾ ਕਹਿਣਾ ਹੈ ਕਿ ਕਮੇਟੀਆਂ ਦੇ ਰੌਲੇ ਤੇ ਪ੍ਰਧਾਨਗੀਆਂ ਦੇ ਅਹੁਦਿਆਂ ਤੋਂ ਮੁਕਤ ਇਸ ਗੁਰਦੁਆਰਾ ਸਾਹਿਬ ਦੇ ਸਥਾਪਤ ਹੋਣ ਦਾ ਸਭ ਤੋਂ ਵੱਧ ਲਾਭ ਕੈਨੇਡਾ ਪੜਨ ਆਏ ਪੰਜਾਬੀ ਵਿਦਿਆਰਥੀਆਂ ਨੂੰ ਹੋਵੇਗਾ। ਇੱਥੇ ਬੱਚੇ ਜਦੋਂ ਚਾਹੁਣ ਦਿਨ ਰਾਤ ਇੱਥੇ ਆ ਸਕਦੇ ਹਨ ਰੁੱਕ ਸਕਦੇ ਹਨ ਤੇ ਲੰਗਰ ਪ੍ਰਸ਼ਾਦਾ ਛੱਕ ਸਕਦੇ ਹਨ ਇਸ ਤੋਂ ਇਲਾਵਾ ਜੋ ਵੀ ਸੰਗਤ ਦਸਵੰਦ ਦੇਵੇਗੀ, ਉਸ ਨੂੰ ਸਿੱਖ ਪ੍ਰਚਾਰਕ ਰਾਗੀ ਗ੍ਰੰਥੀ ਸਿੰਘ ਜੋ ਆਰਥਿਕ ਪੱਖੋਂ ਕਮਜ਼ੋਰ ਹਨ ਉਹਨਾਂ ਦੀ ਭਲਾਈ ਲਈ ਵਰਤਿਆ ਜਾਵੇਗਾ।

ਕੈਨੇਡਾ ‘ਚ ਪੰਜਾਬੀਆਂ ਦੀ ਵੱਸੋਂ ‘ਚ ਰਿਕਾਰਡਤੋੜ ਵਾਧਾ ਹੋਣ ਤੋਂ ਬਾਅਦ ਕੈਨੇਡਾ ‘ਚ ਵੱਡੀ ਗਿਣਤੀ ‘ਚ ਗੁਰਦੁਆਰਾ ਸਾਹਿਬ ਵੀ ਸਥਾਪਿਤ ਹੋ ਰਹੇ ਹਨ ਵੱਡੇ ਸ਼ਹਿਰਾਂ ‘ਚ ਜਿੱਥੇ ਹਰ ਸਮੇਂ ਗੁਰਦੁਆਰਾ ਸਾਹਿਬਾਨ ‘ਚ ਚਹਿਲ ਪਹਿਲ ਰਹਿੰਦੀ ਹੈ ਉੱਥੇ ਛੋਟੇ ਸ਼ਹਿਰਾਂ ‘ਚ ਵੀਕਐਂਡ ਤੇ ਗੁਰਦੁਆਰਾ ਸਾਹਿਬ ਸਾਰੀ ਕਮਿਉਨਟੀ ਇਕੱਠੀ ਹੋ ਕਿ ਨਾਮ ਸਿਮਰਨ ਕਰਦੀ ਹੈ ਉੱਥੇ ਇੱਥੋ ਦੇ ਵਸਨੀਕਾਂ ਦੇ ਵੀ ਇਸ ਦਾ ਗਹਿਰਾ ਪ੍ਰਭਾਵ ਪੈਂਦਾ ਹੈ ਤੇ ਇਸ ਨਵੇਂ ਗੁਰਦੁਆਰਾ ਸਾਹਿਬ ਸਥਾਪਿਤ ਹੋਣ ਨਾਲ ਭਾਈਚਾਰੇ ਵਿਚ ਵੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here