ਸਿਵਲ ਹਸਪਤਾਲ ਜਲੰਧਰ ’ਚ ਤਿੰਨ ਸ਼ੱਕੀ ਮੌਤਾਂ ਦਾ ਮਾਮਲਾ; ਜਾਂਚ ਕਮੇਟੀ ਦੀ ਸ਼ੁਰੂਆਤੀ ਜਾਂਚ ’ਚ ਹੋਇਆ ਵੱਡਾ ਖੁਲਾਸਾ

0
2249

ਜਲੰਧਰ ਸਿਵਲ ਹਸਪਤਾਲ ਦੇ ਵਿੱਚ ਤਿੰਨ ਸ਼ੱਕੀ ਮੌਤ ਦਾ ਮਾਮਲੇ ’ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਜਾਂਚ ਰਿਪੋਰਟ ’ਚ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਜਾਂਚ ਕਮੇਟੀ ’ਚ ਸਾਹਮਣੇ ਆਇਆ ਹੈ ਕਿ ਕਲਾਸ ਫੋਰਸ ਦੇ ਸਹਾਰੇ ਐਤਵਾਰ ਨੂੰ ਆਕਸੀਜਨ ਪਲਾਂਟ ਚੱਲ ਰਿਹਾ ਸੀ। ਜਿਸ ਕਲਾਸ ਫੋਰਸ ਦੀ ਡਿਊਟੀ ਆਕਸੀਜਨ ਪਲਾਂਟ ਲਗਾਈ ਗਈ ਆਰਜੀ ਤੌਰ ਤੇ ਵੱਖ-ਵੱਖ ਵਾਰਡ ਦੇ ਵਿੱਚ ਡਿਊਟੀ ਕਰਦਾ ਰਿਹਾ ਹੈ।

ਦੱਸ ਦਈਏ ਕਿ ਬੀਤੇ ਕੱਲ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਲੱਗੇ ਆਕਸੀਜਨ ਪਲਾਂਟ ਦੀ ਵੀ ਰਿਪੇਅਰ ਕੀਤੀ। ਇੱਥੇ ਜਿਕਰਯੋਗ ਹੈ ਕਿ ਮੌਤਾਂ ਦਾ ਅਸਲ ਕਾਰਨ ਕੀ ਰਿਹਾ ਇਹ ਸਪਸ਼ਟ ਨਹੀਂ ਹੋ ਪਾਏਗਾ। ਕਿਉਂਕਿ ਕਿਸੇ ਵੀ ਮਰੀਜ਼ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। ਹਸਪਤਾਲ ਦਾ ਤਰਕ ਪੁਲਿਸ ਕੇਸ ਨਹੀਂ ਸੀ ਅਤੇ ਨਾ ਹੀ ਪਰਿਵਾਰਿਕ ਮੈਂਬਰ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਹਨ।

 

LEAVE A REPLY

Please enter your comment!
Please enter your name here