CERT-In: ਆਈਫੋਨ ਵਾਲਿਆਂ ਨੂੰ ਵੱਡਾ ਖਤਰਾ, ਭਾਰਤ ਸਰਕਾਰ ਵੱਲੋਂ ਵਾਰਨਿੰਗ

0
1433

 

ਆਈਫੋਨ ਅਤੇ ਆਈਪੈਡ ਹੈਕਰਾਂ ਦੇ ਨਿਸ਼ਾਨੇ ‘ਤੇ: ਆਈਫੋਨ ਵਾਲਿਆਂ ਨੂੰ ਵੱਡਾ ਖਤਰਾ ਹੈ। ਇਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ CERT-In (ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ) ਨੇ ਆਈਫੋਨ ਤੇ ਆਈਪੈਡ ਉਪਭੋਗਤਾਵਾਂ ਲਈ ਇੱਕ ਗੰਭੀਰ ਸਾਈਬਰ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਹੈ। ਇਸ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਐਪਲ ਦੇ ਮੋਬਾਈਲ ਓਪਰੇਟਿੰਗ ਸਿਸਟਮ iOS ਤੇ iPadOS ਵਿੱਚ ਕਈ ਉੱਚ-ਜੋਖਮ ਵਾਲੀਆਂ ਖਾਮੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਸਾਈਬਰ ਹਮਲਾਵਰ ਸੰਵੇਦਨਸ਼ੀਲ ਡੇਟਾ ਤੱਕ ਪਹੁੰਚ ਕਰ ਸਕਦੇ ਹਨ ਜਾਂ ਡਿਵਾਈਸ ਨੂੰ ਪੂਰੀ ਤਰ੍ਹਾਂ ਅਯੋਗ ਕਰ ਸਕਦੇ ਹਨ।

ਚੇਤਾਵਨੀ ਮੁਤਾਬਕ ਆਈਫੋਨ ਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਸਾਈਬਰ ਅਪਰਾਧੀ ਤੁਹਾਡਾ ਨਿੱਜੀ ਤੇ ਵਿੱਤੀ ਡੇਟਾ ਚੋਰੀ ਕਰ ਸਕਦੇ ਹਨ। ਐਪਲ ਦੀ ਇਨਬਿਲਟ ਸੁਰੱਖਿਆ ਨੂੰ ਬਾਈਪਾਸ ਕਰ ਸਕਦੇ ਹਨ। ਤੁਹਾਡੀ ਡਿਵਾਈਸ ਵਿੱਚ ਖਤਰਨਾਕ ਕੋਡ ਚਲਾ ਸਕਦੇ ਹਨ ਤੇ ਸਭ ਤੋਂ ਗੰਭੀਰ ਮਾਮਲੇ ਵਿੱਚ ਡਿਵਾਈਸ ਨੂੰ ਕ੍ਰੈਸ਼ ਵੀ ਕਰ ਸਕਦੇ ਹਨ। CERT-In ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਸਾਈਬਰ ਹਮਲਿਆਂ ਵਿੱਚ ਕੁਝ ਖਾਮੀਆਂ ਦੀ ਸਰਗਰਮੀ ਨਾਲ ਦੁਰਵਰਤੋਂ ਕੀਤੀ ਜਾ ਰਹੀ ਹੈ।

ਕਿਹੜੇ ਡਿਵਾਈਸ ਨੂੰ ਜੋਖਮ?

CERT-In ਦੇ ਅਨੁਸਾਰ ਉਹ ਆਈਫੋਨ ਜੋ iOS 18.3 ਤੋਂ ਪੁਰਾਣੇ ਸੰਸਕਰਣਾਂ ‘ਤੇ ਚੱਲ ਰਹੇ ਹਨ ਤੇ ਉਹ iPads ਜੋ iPadOS 17.7.3 ਜਾਂ 18.3 ਤੋਂ ਪੁਰਾਣੇ ਸੰਸਕਰਣਾਂ ‘ਤੇ ਅਧਾਰਤ ਹਨ, ਇਸ ਖਤਰੇ ਦੇ ਦਾਇਰੇ ਵਿੱਚ ਆਉਂਦੇ ਹਨ। ਇਸ ਤੋਂ ਪ੍ਰਭਾਵਿਤ ਹੋਣ ਵਾਲੀਾਂ ਡਿਵਾਈਸਾਂ ਵਿੱਚ ਸ਼ਾਮਲ ਹਨ…

iPhone XS ਤੇ ਉਸ ਤੋਂ ਨਵੇਂ ਮਾਡਲ
iPad Pro (2nd generation ਤੇ ਉਸ ਤੋਂ ਨਵੇਂ)
iPad (6th generation ਤੇ ਉਸ ਤੋਂ ਨਵੇਂ)
iPad Air (3rd generation ਤੇ ਇਸ ਤੋਂ ਉੱਪਰ)
iPad mini (5th generation ਤੇ ਇਸ ਤੋਂ ਉੱਪਰ)

ਉਪਭੋਗਤਾਵਾਂ ਨੂੰ ਕੀ ਕਰਨਾ ਚਾਹੀਦਾ?

ਐਪਲ ਨੇ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਲਈ ਨਵੇਂ ਸੁਰੱਖਿਆ ਅਪਡੇਟ ਜਾਰੀ ਕੀਤੇ ਹਨ। CERT-In ਤੇ ਐਪਲ ਨੇ ਉਪਭੋਗਤਾਵਾਂ ਨੂੰ ਆਪਣੇ ਡਿਵਾਈਸਾਂ ਨੂੰ ਤੁਰੰਤ ਨਵੀਨਤਮ iOS ਜਾਂ iPadOS ਸੰਸਕਰਣ ਵਿੱਚ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। ਕਿਸੇ ਵੀ ਅਣਜਾਣ ਸਰੋਤਾਂ ਤੋਂ ਐਪਸ ਡਾਊਨਲੋਡ ਕਰਨ ਤੋਂ ਬਚੋ। ਡਿਵਾਈਸ ਵਿੱਚ ਕਿਸੇ ਵੀ ਅਸਾਧਾਰਨ ਗਤੀਵਿਧੀ ‘ਤੇ ਨਜ਼ਰ ਰੱਖੋ ਜੋ ਸਾਈਬਰ ਹਮਲੇ ਦੀ ਨਿਸ਼ਾਨੀ ਹੋ ਸਕਦੀ ਹੈ।

 

LEAVE A REPLY

Please enter your comment!
Please enter your name here