ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਪੂਰਥਲਾ ਹਾਊਸ ਰਿਹਾਇਸ਼ ‘ਤੇ ਚੋਣ ਕਮਿਸ਼ਨ ਦੀ ਟੀਮ ਤਲਾਸ਼ੀ ਲੈਣ ਲਈ ਪਹੁੰਚੀ ਹੈ। ਦੱਸ ਦਈਏ ਕਿ ਦਿੱਲੀ ‘ਚ ਕਪੂਰਥਲਾ ਹਾਊਸ ਸੀਐਮ ਮਾਨ ਦੀ ਸਰਕਾਰੀ ਰਿਹਾਇਸ਼ ਹੈ, ਜਿਥੇ ਚੋਣ ਕਮਿਸ਼ਨ ਦੀ ਟੀਮ ਵੱਲੋਂ ਛਾਪਾ ਮਾਰਨ ਦੀ ਗੱਲ ਕੀਤੀ ਜਾ ਰਹੀ ਹੈ।
ਉਧਰ, ਚੋਣ ਕਮਿਸ਼ਨ ਦੀ ਟੀਮ ਨੂੰ ਹਾਲੇ ਤੱਕ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਦੱਸਿਆ ਜਾ ਰਿਹਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਉਨ੍ਹਾਂ ਨੂੰ C-Vigil ਐਪ ਰਾਹੀਂ ਸ਼ਿਕਾਇਤ ਮਿਲੀ ਸੀ, ਜੋ ਕਿ ਪੈਸੇ ਵੰਡਣ ਨੂੰ ਲੈ ਕੇ ਸੀ।
ਚੋਣ ਕਮਿਸ਼ਨ ਦੀ ਟੀਮ ਨੇ ਕੀ ਕਿਹਾ ?
ਰਿਟਰਨਿੰਗ ਅਫਸਰ ਓ.ਪੀ. ਪਾਂਡੇ ਕਹਿੰਦੇ ਹਨ, “ਸਾਨੂੰ ਪੈਸੇ ਦੀ ਵੰਡ ਬਾਰੇ ਸ਼ਿਕਾਇਤ ਮਿਲੀ ਹੈ। ਸਾਨੂੰ 100 ਮਿੰਟਾਂ ਵਿੱਚ ਸ਼ਿਕਾਇਤ ਦਾ ਨਿਪਟਾਰਾ ਕਰਨਾ ਪਵੇਗਾ। ਸਾਡਾ ਐਫ.ਐਸ.ਟੀ. ਇੱਥੇ ਆਇਆ ਸੀ ਜਿਸਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਮੈਂ ਇੱਥੇ ਉਨ੍ਹਾਂ ਨੂੰ ਬੇਨਤੀ ਕਰਨ ਆਇਆ ਹਾਂ ਕਿ ਸਾਨੂੰ ਇੱਕ ਕੈਮਰਾਪਰਸਨ ਨਾਲ ਅੰਦਰ ਜਾਣ ਦਿੱਤਾ ਜਾਵੇ। ਪੈਸੇ ਦੀ ਵੰਡ ਦੀ ਸ਼ਿਕਾਇਤ ਸੀ.ਵੀ.ਆਈ.ਜੀ.ਆਈ.ਐਲ. ਐਪ ‘ਤੇ ਪ੍ਰਾਪਤ ਹੋਈ ਸੀ।”
ਦਿੱਲੀ ਸੀਐਮ ਆਤਿਸ਼ੀ ਨੇ ਕੀਤੀ ਨਿਖੇਧੀ
ਉਧਰ, ਇਸ ਘਟਨਾ ਦੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸਖਤ ਨਿਖੇਧੀ ਕੀਤੀ ਹੈ। ਦਿੱਲੀ ਪੁਲਿਸ, ਸੀਐਮ ਭਗਵੰਤ ਮਾਨ ਦੇ ਦਿੱਲੀ ਦੇ ਸਗੋਂ ਕਿਸੇ ਚੁਣੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਛਾਪਾ ਮਾਰਨ ਪਹੁੰਚਦੇ ਹਨ। ਵਾਹ ਭਾਜਪਾ! 5 ਨੂੰ ਦਿੱਲੀ ਵਾਲੇ ਦੇਣਗੇ ਜਵਾਬ!