CM ਭਗਵੰਤ ਮਾਨ ਦਾ ਹਰਿਆਣਾ ਨੂੰ ਪਾਣੀ ਦੇਣ ਨੂੰ ਲੈਕੇ ਵੱਡਾ ਐਲਾਨ

0
1552
CM ਭਗਵੰਤ ਮਾਨ ਦਾ ਹਰਿਆਣਾ ਨੂੰ ਪਾਣੀ ਦੇਣ ਨੂੰ ਲੈਕੇ ਵੱਡਾ ਐਲਾਨ

 

ਪੰਜਾਬ: ਹਰਿਆਣਾ ਅਤੇ ਪੰਜਾਬ ਵਿਚਾਲੇ ਪਾਣੀ ਨੂੰ ਲੈਕੇ ਚੱਲ ਰਿਹਾ ਮਸਲਾ ਭੱਖਦਾ ਹੀ ਜਾ ਰਿਹਾ ਹੈ। ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਬੀ. ਬੀ. ਐੱਮ. ਬੀ. ਖ਼ਿਲਾਫ਼ ਦੋ ਹਫ਼ਤਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਨੂੰ ਅੱਜ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਹਰਜੋਤ ਸਿੰਘ ਬੈਂਸ ਸਮੇਤ ਹੋਰ ਵੀ ਕਈ ਆਗੂ ਨੰਗਲ ਡੈਮ ‘ਤੇ ਪਹੁੰਚੇ।

ਉੱਥੇ ਹੀ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਐਲਾਨ ਕਰਦਿਆਂ ਕਿਹਾ ਕਿ ਹਰਿਆਣਾ ਨੂੰ ਬਣਦੇ ਅਧਿਕਾਰ ਮੁਤਾਬਕ ਅੱਜ ਤੋਂ ਇਕ ਵਜੇ ਤੋਂ 100 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਜਾਵੇਗਾ, ਜੋਕਿ ਅਗਲੀ 21 ਤਾਰੀਖ਼ ਤੱਕ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਹਰਿਆਣਾ ਦਾ 15.6 ਲੱਖ ਕਿਊਸਿਕ ਪਾਣੀ ਬਣਦਾ ਹੈ ਜਦਕਿ ਉਹ 16.48 ਲੱਖ ਕਿਊਸਿਕ ਪਾਣੀ ਵਰਤ ਚੁੱਕਿਆ ਹੈ। ਹਰਿਆਣਾ ਆਪਣੇ ਕੋਟੇ ਤੋਂ ਵੱਧ ਪਾਣੀ ਇਸਤੇਮਾਲ ਕਰ ਚੁੱਕਿਆ ਹੈ, ਇਸ ਕਰਕੇ ਵਾਧੂ ਪਾਣੀ ਹੁਣ ਨਹੀਂ ਦਿੱਤਾ ਜਾਵੇਗਾ। ਪੰਜਾਬ ਕਦੇ ਵੀ ਹਰਿਆਣੇ ਦਾ ਬਣਦਾ ਅਧਿਕਾਰ ਨਹੀਂ ਖੋਹੇਗਾ ਅਤੇ ਅਗਲੀ ਤਾਰੀਖ਼ ਤੱਕ ਜਿੰਨਾ ਪਾਣੀ ਬਣਦਾ ਹੈ, ਉਹ ਹਰਿਆਣਾ ਨੂੰ ਦਿੱਤਾ ਜਾਵੇਗਾ।

24 ਤਰੀਕ ਨੂੰ ਪ੍ਰਧਾਨ ਮੰਤਰੀ ਨਾਲ ਨੀਤੀ ਆਯੋਗ ਦੀ ਮੀਟਿੰਗ

ਸੀਐਮ ਮਾਨ ਨੇ ਕਿਹਾ ਕਿ 24 ਤਾਰੀਖ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੀਤੀ ਆਯੋਗ ਦੀ ਮੀਟਿੰਗ ਰੱਖੀ ਗਈ ਹੈ। ਇਸ ਵਿੱਚ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਜਾਣਗੇ, ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਜਾਣਗੇ। ਜਿਸ ਵਿੱਚ ਉਹ ਪਾਣੀ ਦੇ ਮੁੱਦੇ ‘ਤੇ ਆਪਣਾ ਪੱਖ ਰੱਖਣਗੇ ਅਤੇ ਪੂਨਰਗਠਨ ਲਈ ਕਹਿਣਗੇ।

ਬੀਬੀਐਮਬੀ ਪੰਜਾਬ ਲਈ ਚਿੱਟਾ ਹਾਥੀ ਬਣ ਕੇ ਰਹਿ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੂਰੇ ਦੇਸ਼ ਨੂੰ ਅਨਾਜ ਸਾਡੇ ਤੋਂ ਚਾਹੀਦਾ ਹੈ ਅਤੇ ਸਾਨੂੰ ਪਾਣੀ ਵੀ ਚਾਹੀਦਾ ਹੈ। ਪਹਿਲੀ ਵਾਰ ਪੰਜਾਬ ਆਪਣਾ ਪਾਣੀ ਖ਼ੁਦ ਇਸਤੇਮਾਲ ਕਰ ਰਿਹਾ ਹੈ।  ਬੀ. ਬੀ. ਐੱਮ. ਬੀ. ਪੰਜਾਬ ਲਈ ਸਿਰਫ਼ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਸੀਐਮ ਮਾਨ ਨੇ  ਕਿਹਾ ਕਿ ਸਾਡੀ ਹਰਿਆਣਾ ਨਾਲ ਕੋਈ ਦੁਸ਼ਮਣੀ ਥੋੜਾ ਹੈ, ਇਹ ਸਾਡਾ ਛੋਟਾ ਭਰਾ ਹੈ, ਇਨ੍ਹਾਂ ਨੇ ਰਾਜਨੀਤਿਕ ਤੌਰ ‘ਤੇ ਸਾਡੇ ਨਾਲ ਪੰਗਾ ਲਿਆ ਹੈ। ਉੱਥੇ ਹੀ ਭਗਵੰਤ ਮਾਨ ਨੇ ਕਿਹਾ ਕਿ ਬੀ. ਬੀ. ਐੱਮ. ਬੀ. ਵਿਚ 3 ਹਜ਼ਾਰ ਪੋਸਟਾਂ ਪੰਜਾਬ ਦੇ ਕੋਟੇ ਦੀਆਂ ਖਾਲ੍ਹੀ ਹਨ , ਜਿਸ ਨੂੰ ਪੂਰਾ ਕੀਤਾ ਜਾਵੇਗਾ।

 

LEAVE A REPLY

Please enter your comment!
Please enter your name here