ਸੁਨਾਮ ਦੇ ਨੇੜਲੇ ਪਿੰਡ ਮਾਡਲ ਟਾਊਨ ਨੰਬਰ 2 (ਸ਼ੇਰੋ) ਵਿਖੇ ਆਰਥਿਕ ਤੰਗੀ ਕਾਰਨ ਆ ਕੇ ਪਤੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਹੈ। ਦੋਵੇਂ ਪਤੀ-ਪਤਨੀ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਸਨ ਅਤੇ ਕੁੱਝ ਸਮੇਂ ਤੋਂ ਤੰਗੀ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸੇ ਗਏ।
ਜਾਣਕਾਰੀ ਅਨੁਸਾਰ ਛੋਟੀ ਕਿਸਾਨੀ ਨਾਲ ਸੰਬੰਧਿਤ ਕਿਸਾਨ ਬਲਵੀਰ ਸਿੰਘ ਚਾਰ ਏਕੜ ਦਾ ਮਾਲਕ ਸੀ ਘਰ ਵਿੱਚ ਆਰਥਿਕ ਤੰਗੀ ਰਹਿਣ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਜਦੋਂ ਉਹਨਾਂ ਦੇ ਭਰਾ ਅਤੇ ਪੁੱਤਰ ਰਿਸ਼ਤੇਦਾਰੀ ਵਿੱਚ ਮਰਗਤ ਹੋਣ ‘ਤੇ ਬਾਹਰ ਗਏ ਹੋਏ ਸਨ, ਜਿਸ ਪਿੱਛੋਂ ਬਲਵੀਰ ਸਿੰਘ (56) ਅਤੇ ਉਸਦੀ ਪਤਨੀ ਸੁੱਖ ਕੌਰ (52) ਵੱਲੋਂ ਘਰ ਵਿੱਚ ਸਲਫਾਸ ਖਾ ਕੇ ਜੀਵਨਲੀਲ੍ਹਾ ਕਰ ਲਈ।
ਜਾਣਕਾਰੀ ਅਨੁਸਾਰ ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ ਇੱਕ ਪੁੱਤਰ, ਨੂੰਹ ਅਤੇ ਪੋਤਾ ਛੱਡ ਗਏ ਹਨ। ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਪਨਸੀਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੱਧੂ ਨੇ ਕਿਹਾ ਕਿ ਮੇਰੇ ਪਿੰਡ ਦੇ ਵਿੱਚ ਵਾਪਰੀ ਛੋਟੀ ਕਿਸਾਨੀ ਨਾਲ ਸੰਬੰਧਿਤ ਆਰਥਿਕ ਮੰਦਹਾਲੀ ਕਾਰਨ ਪਤੀ ਪਤਨੀ ਵੱਲੋਂ ਕੀਤੀ ਖੁਦਕੁਸ਼ੀ ਬਹੁਤ ਹੀ ਦੁਖਦਾਈ ਘਟਨਾ ਹੈ, ਬਲਵੀਰ ਸਿੰਘ ਚਾਰ ਭਰਾ ਸਨ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।