ਇਸ ਤੋਂ ਇਲਾਵਾ, ਅਰਸ਼ਦੀਪ ਕੋਲ ਇੱਕ ਫਾਰਚੂਨਰ ਵੀ ਹੈ, ਜਿਸਨੂੰ ਉਸਨੇ ਹਾਲ ਹੀ ਵਿੱਚ ਲੈਕਸਸ ਬਾਡੀ ਕਿੱਟ ਨਾਲ ਮੋਡੀਫਾਈ ਕਰਵਾਇਆ ਹੈ। ਉਨ੍ਹਾਂ ਦੇ ਫੈਨ ਇੰਟਰਨੈੱਟ ‘ਤੇ ਲਗਾਤਾਰ ਇਸ SUV ਦੀ ਕੀਮਤ ਅਤੇ ਫੀਚਰ ਖੋਜ ਰਹੇ ਹਨ। ਦੱਸ ਦਈਏ ਅਰਸ਼ਦੀਪ ਆਪਣੇ ਪਰਿਵਾਰ ਨਾਲ ਮੋਹਾਲੀ ਵਿੱਚ ਰਹਿੰਦਾ ਹੈ।
ਫੀਚਰਾਂ ਨਾਲ ਭਰੀ ਲਗਜ਼ਰੀ SUV
ਅਰਸ਼ਦੀਪ ਸਿੰਘ ਦੀ ਮਰਸਿਡੀਜ਼-AMG G63 ਵਿੱਚ ਦੋ 12.3-ਇੰਚ ਦੇ ਡਿਸਪਲੇ ਦਿੱਤੇ ਗਏ ਹਨ – ਇੱਕ ਇਨਫੋਟੇਨਮੈਂਟ ਲਈ ਅਤੇ ਦੂਜਾ ਡਰਾਈਵਰ ਇੰਸਟਰੂਮੈਂਟ ਕਲੱਸਟਰ ਲਈ। ਇਸ ਵਿੱਚ ਵਾਇਰਲੈੱਸ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਸਹੂਲਤ, 760 ਵਾਟ ਦਾ 18 ਸਪੀਕਰ ਬਰਮੇਸਟਰ ਸਾਊਂਡ ਸਿਸਟਮ, ਅਤੇ ਨਵਾਂ ਤਿੰਨ-ਸਪੋਕ AMG ਪਰਫਾਰਮੈਂਸ ਸਟੀਅਰਿੰਗ ਵੀਲ ਵਰਗੀਆਂ ਲਗਜ਼ਰੀ ਇਨ-ਕੇਬਿਨ ਸੁਵਿਧਾਵਾਂ ਹਨ।
ਅਰਸ਼ਦੀਪ ਸਿੰਘ ਨੇ ਕਾਰ ਦਾ ਪੈਟਰੋਲ ਵੈਰੀਅੰਟ ਖਰੀਦਿਆ ਹੈ, ਜਿਸ ਵਿੱਚ ਕਾਰ ਦੇ ਪਿੱਛੇ ਦੋਹਾਂ ਪਾਸਿਆਂ ‘ਤੇ ਡਬਲ ਏਗਜ਼ੌਸਟ ਪਾਈਪ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਟੇਲਗੇਟ ‘ਤੇ ਲੱਗਿਆ ਸਪੇਅਰ ਵੀਲ, ਸਲੀਕ ਡਿਜ਼ਾਇਨ ਵਾਲੀਆਂ LED ਟੇਲਲੈਂਪਾਂ ਅਤੇ ਇੰਡਿਕੇਟਰ ਕਾਰ ਦੇ ਲੁੱਕ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ।
ਖੂਬਸੂਰਤ ਇੰਟੀਰੀਅਰ ਤੇ ਲਗਜ਼ਰੀ ਫੀਚਰ
ਅਰਸ਼ਦੀਪ ਸਿੰਘ ਦੀ ਨਵੀਂ ਮਰਸਿਡੀਜ਼-AMG G63 ਦਾ ਇੰਟੀਰੀਅਰ ਬਹੁਤ ਹੀ ਸ਼ਾਨਦਾਰ ਹੈ। ਇਸ ਵਿੱਚ AMG ਸਪੈਕ ਸਟੀਅਰਿੰਗ ਵੀਲ, ਡਿਜ਼ੀਟਲ ਇੰਸਟਰੂਮੈਂਟ ਕਲੱਸਟਰ ਅਤੇ ਗੋਲ ਆਕਾਰ ਵਾਲੇ ਏਸੀ ਵੈਂਟ ਦਿੱਤੇ ਗਏ ਹਨ। ਸੀਟਾਂ ਬਹੁਤ ਆਰਾਮਦਾਇਕ ਹਨ ਅਤੇ ਫਰੰਟ ਸੀਟਾਂ ਵਿੱਚ ਇਲੈਕਟ੍ਰਿਕ ਐਡਜਸਟਮੈਂਟ ਫੀਚਰ ਵੀ ਦਿੱਤਾ ਗਿਆ ਹੈ, ਜੋ ਡਰਾਈਵ ਨੂੰ ਹੋਰ ਵੀ ਕਮਫ਼ਰਟੇਬਲ ਬਣਾਉਂਦਾ ਹੈ।
ਮਰਸਿਡੀਜ਼-AMG ਜੀ ਵੈਗਨ ਦਾ ਇੰਜਣ
ਇਸ ਕਾਰ ਵਿੱਚ 4.0 ਲੀਟਰ ਟਵਿਨ-ਟਰਬੋ V8 ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 577 ਬੀਐਚਪੀ ਦੀ ਪਾਵਰ ਅਤੇ 850 ਐਨਐਮ ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਵਿੱਚ 9-ਸਪੀਡ ਆਟੋਮੈਟਿਕ ਗੀਅਰਬਾਕਸ ਲੱਗਾ ਹੈ, ਜਿਸ ਨਾਲ ਇਸਨੂੰ ਹਰ ਤਰ੍ਹਾਂ ਦੀ ਸਥਿਤੀ ਵਿੱਚ ਚਲਾਉਣਾ ਬਹੁਤ ਹੀ ਆਸਾਨ ਹੈ।
ਅਰਸ਼ਦੀਪ ਸਿੰਘ ਦੀ ਕੁੱਲ ਸੰਪਤੀ ਲਗਭਗ 28 ਕਰੋੜ ਰੁਪਏ
ਜਾਣਕਾਰੀ ਅਨੁਸਾਰ 2025 ਵਿੱਚ ਅਰਸ਼ਦੀਪ ਸਿੰਘ ਦੀ ਨੈੱਟ ਵਰਥ ਕਰੀਬ 28 ਕਰੋੜ ਰੁਪਏ ($3.35 ਮਿਲੀਅਨ) ਹੈ। ਇਸ ਵਿੱਚ ਉਨ੍ਹਾਂ ਦੀ IPL ਤਨਖ਼ਾਹ, BCCI ਕਾਂਟ੍ਰੈਕਟ (ਗ੍ਰੇਡ C), ਮੈਚ ਫੀਸ ਅਤੇ ਬ੍ਰਾਂਡ ਐਂਡੋਰਸਮੈਂਟ ਸ਼ਾਮਲ ਹਨ। IPL ਤਨਖ਼ਾਹ 2025 ਵਿੱਚ 18 ਕਰੋੜ ਰੁਪਏ ਦੱਸੀ ਗਈ ਹੈ। BCCI ਗ੍ਰੇਡ C ਕਾਂਟ੍ਰੈਕਟ ਤਹਿਤ ਉਹਨੂੰ ਹਰ ਸਾਲ 1 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ, ਬ੍ਰਾਂਡ ਐਂਡੋਰਸਮੈਂਟ ਅਤੇ ਹੋਰ ਆਮਦਨ (ਅੰਦਾਜ਼ਨ 50 ਲੱਖ ਤੋਂ 1.5 ਕਰੋੜ ਰੁਪਏ ਪ੍ਰਤੀ ਵਰ੍ਹਾ) ਵੀ ਦਰਜ ਕੀਤੀ ਗਈ ਹੈ।









