Wednesday, January 28, 2026
Home ਪੰਜਾਬ ਪੰਜਾਬ ਦਾ ‘ਆਈਸ ਕਿੰਗ’ ਰਾਜਾ ਕੰਦੋਲਾ ਦੀ ਮੌਤ, ਨਸ਼ਾ ਤਸਕਰੀ ਤੋਂ ਲੈ...

ਪੰਜਾਬ ਦਾ ‘ਆਈਸ ਕਿੰਗ’ ਰਾਜਾ ਕੰਦੋਲਾ ਦੀ ਮੌਤ, ਨਸ਼ਾ ਤਸਕਰੀ ਤੋਂ ਲੈ ਕੇ ਅੰਤਿਮ ਸਾਹ ਤੱਕ ਦਾ ਸਫ਼ਰ!

0
10003
ਪੰਜਾਬ ਦਾ 'ਆਈਸ ਕਿੰਗ' ਰਾਜਾ ਕੰਦੋਲਾ ਦੀ ਮੌਤ, ਨਸ਼ਾ ਤਸਕਰੀ ਤੋਂ ਲੈ ਕੇ ਅੰਤਿਮ ਸਾਹ ਤੱਕ ਦਾ ਸਫ਼ਰ!

ਪੰਜਾਬ ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਰਾਜਾ ਕੰਦੋਲਾ (Raja Kandola) ਦੀ 56 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਐਤਵਾਰ (25 ਜਨਵਰੀ) ਨੂੰ ਮੁੰਬਈ ਵਿੱਚ ਉਸ ਨੂੰ ਦਿਲ ਦਾ ਦੌਰਾ ਪਿਆ। ਨਵਾਂਸ਼ਹਿਰ ਵਿੱਚ ਜੰਮੇ ਕੰਦੋਲਾ 2000 ਤੋਂ 2026 ਤੱਕ ਲਗਭਗ 26 ਸਾਲਾਂ ਤੱਕ ਵਿਵਾਦਾਂ ਵਿੱਚ ਘਿਰੇ ਰਹੇ।

ਕੰਦੋਲਾ ਇੱਕ ਆਮ ਨੌਜਵਾਨ ਦੀ ਤਰ੍ਹਾਂ ਇੰਗਲੈਂਡ ਗਿਆ ਅਤੇ ਇੱਕ ਡਰੱਗ ਦਾ ਡੀਲਰ ਬਣ ਗਿਆ। ਜਦੋਂ ਬ੍ਰਿਟਿਸ਼ ਏਜੰਸੀਆਂ ਨੇ ਉਸਦਾ ਪਿੱਛਾ ਕੀਤਾ, ਤਾਂ ਉਹ ਜ਼ਿੰਬਾਬਵੇ ਭੱਜ ਗਿਆ ਅਤੇ ਉੱਥੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਜੇਲ੍ਹ ਵਿੱਚ, ਉਹ ਇੱਕ ਸਰਬੀਆ ਦੇ ਕੈਮੀਕਲ ਮਾਹਰ ਨੂੰ ਮਿਲਿਆ।

ਫਿਰ ਉਸ ਨੇ ਸਿੰਥੈਟਿਕ ਡਰੱਗ ਆਈਸ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਦੀ ਸਪਲਾਈ ਕਰਕੇ ਉਹ ਹੌਲੀ ਹੌਲੀ ਆਈਸ ਕਿੰਗ ਬਣ ਗਿਆ। ਹਾਲਾਂਕਿ, ਉਸ ਦੀ ਮੌਤ ਤੋਂ ਪਹਿਲਾਂ, ਉਸ ਨੂੰ ਆਪਣੇ ਜ਼ਿਆਦਾਤਰ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਗਿਆ ਸੀ। ਉਸਦਾ ਆਖਰੀ ਕੇਸ ਜਲੰਧਰ ਵਿੱਚ ਮਨੀ ਲਾਂਡਰਿੰਗ ਨਾਲ ਸਬੰਧਤ ਸੀ, ਜਿਸ ਵਿੱਚ ਉਸਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਇਸ ਮਾਮਲੇ ‘ਚ ਉਸ ਦੀ ਪਤਨੀ ਰਜਵੰਤ ਕੌਰ ਨੂੰ ਵੀ 3 ਸਾਲ ਦੀ ਸਜ਼ਾ ਮਿਲੀ ਸੀ। 2024 ਵਿੱਚ ਰਾਜਾ ਕੰਦੌਲਾ ਦਾ ਨਾਂ ਆਈਸ ਡਰੱਗ (ਕ੍ਰਿਸਟਲ ਮੇਥ) ਤਸਕਰੀ ਮਾਮਲਾ ਚਰਚਾ ਵਿੱਚ ਰਹਿਆ ਸੀ। ਜੇਲ੍ਹ ਤੋਂ ਛੁੱਟਣ ਮਗਰੋਂ ਉਹ ਪਰਿਵਾਰ ਸਮੇਤ ਮੁੰਬਈ ਚਲਾ ਗਿਆ ਸੀ, ਜਿੱਥੇ ਦਿਲ ਦਾ ਦੌਰੇ ਕਾਰਨ ਉਸ ਦੀ ਮੌਤ ਹੋ ਗਈ।

ਰਾਜਾ ਕੰਦੋਲਾ ਮੁਲ ਰੂਪ ‘ਚ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਦਾ ਰਹਿਣ ਵਾਲਾ ਸੀ। ਉਹ ਕਾਫ਼ੀ ਸਮੇਂ ਲਈ ਅਮਰੀਕਾ ਅਤੇ ਜਿੰਬਾਬਵੇ ਵਰਗੇ ਦੇਸ਼ਾਂ ਵਿੱਚ ਰਿਹਾ, ਜਿੱਥੇ ਉਸ ਨੇ ਨਸ਼ਾ ਤਸਕਰੀ ਦਾ ਅੰਤਰਰਾਸ਼ਟਰੀ ਨੈੱਟਵਰਕ ਬਣਾਇਆ। ਪੰਜਾਬ ਵਾਪਸ ਆਉਣ ਮਗਰੋਂ ਉਸ ਨੇ ਆਪਣੇ ਆਪ ਨੂੰ ਇਕ ਵੱਡੇ ਫਾਰਮਹਾਊਸ ਦੇ ਮਾਲਕ ਵਜੋਂ ਸਥਾਪਤ ਕੀਤਾ।

ਪਰਿਵਾਰਕ ਸੂਤਰਾਂ ਮੁਤਾਬਕ ਰਾਜਾ ਕੰਦੋਲਾ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਉਸ ਨੂੰ ਬੀਮਾਰ ਹੋਣ ਕਾਰਨ ਹਸਪਤਾਲ ਲੈ ਜਾਇਆ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਦੇ ਲੋਕ ਉਸ ਦੀ ਲਾਸ਼ ਨੂੰ ਮੁੰਬਈ ਸਥਿਤ ਘਰ ਲੈ ਗਏ। ਪਰਿਵਾਰ ਦੇ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਮੁੰਬਈ ਵਿੱਚ ਹੀ ਕੀਤਾ ਜਾਵੇਗਾ।

ਰਾਜਾ ਕੰਦੌਲਾ ਦਾ ਨਾਮ ਪਹਿਲੀ ਵਾਰੀ ਜੂਨ 2012 ‘ਚ ਉਸ ਸਮੇਂ ਚਰਚਾ ਵਿੱਚ ਆਇਆ, ਜਦੋਂ ਪੰਜਾਬ ਪੁਲਸ ਨੇ 200 ਕਰੋੜ ਰੁਪਏ ਦੇ ਸਿੰਥੇਟਿਕ ਡਰੱਗ ਰੈਕੇਟ ਦਾ ਪਰਦਾਫ਼ਾਸ਼ ਕੀਤਾ। ਇਸ ਦੌਰਾਨ ਪੁਲਸ ਤੋਂ ਬਚਦਿਆਂ ਉਹ ਦਿੱਲੀ ਭੱਜ ਗਿਆ ਸੀ ਪਰ ਅਗਸਤ 2012 ਵਿੱਚ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

 

LEAVE A REPLY

Please enter your comment!
Please enter your name here