ਪੁਲਿਸ ਅਤੇ ਲੱਕੀ ਪਟਿਆਲ ਦੇ ਗੁਰਗੇ ਵਿਚਾਲੇ ਮੁੱਠਭੇੜ , ਜਵਾਬੀ ਕਾਰਵਾਈ ‘ਚ ਗੋਲੀ ਲੱਗਣ ਕਾਰਨ ਗੈਂਗਸਟਰ ਜ਼ਖਮੀ

0
2058
Encounter between police and Lucky Patiala's goons, gangster injured due to gunshot in retaliation

ਫਰੀਦਕੋਟ ‘ਚ ਅੱਜ ਦਿਨ ਚੜ੍ਹਦੇ ਹੀ ਫਰੀਦਕੋਟ ਪੁਲਿਸ ਅਤੇ ਗੈਂਗਸਟਰ ਲੱਕੀ ਪਟਿਆਲ ਦੇ ਗੁਰਗੇ ਵਿਚਕਾਰ ਮੁਠਭੇੜ ਹੋਈ ਹੈ। ਜਿਸ ਵਿੱਚ ਲੱਕੀ ਪਟਿਆਲ ਦਾ ਗੁਰਗਾ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਮੁਕਾਬਲੇ ਵਿਚ ਜ਼ਖਮੀ ਹੋਇਆ ਗੈਂਗਸਟਰ ਪਿੰਡ ਬਾਹਮਣ ਵਾਲਾ ਵਿਚ ਹੋਏ ਕਤਲ ਮਾਮਲੇ ਵਿਚ ਮੁੱਖ ਸ਼ੂਟਰ ਦੱਸਿਆ ਜਾ ਰਿਹਾ ਹੈ। ਜਿਸ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਫਰੀਦਕੋਟ ਪੁਲਿਸ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰਵਾਉਣ ਲਈ ਬੀੜ ਸਿੱਖਾਂ ਵਾਲਾ ਵਿਖੇ ਲੈ ਕੇ ਗਈ ਸੀ। ਜਿਥੇ ਉਕਤ ਸ਼ੂਟਰ ਨੇ ਮੋਟਰਸਾਈਕਲ ਵਿਚ ਛੁਪਾ ਕੇ ਰੱਖੇ ਪਿਸਟਲ ਨਾਲ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ।

ਜਾਣਕਾਰੀ ਦਿੰਦਿਆ SSP ਫਰੀਦਕੋਟ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਬੀਤੇ ਦਿਨੀ ਜੋ ਜਿਲ੍ਹੇ ਦੇ ਪਿੰਡ ਬਾਹਮਣ ਵਾਲਾ ਵਿਚ 3 ਮੋਟਰਸਾਈਕਲ ਸਵਾਰ ਲੋਕਾਂ ਵਲੋਂ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਵਿਚੋਂ ਮੁੱਖ ਸ਼ੂਟਰ ਚਿੰਕੀ ਨੂੰ ਪੁਲਿਸ ਨੇ ਹਰਿਆਣਾ ਤੋਂ ਗਿਰਫ਼ਤਾਰ ਕੀਤਾ ਸੀ ਅਤੇ ਉਸ ਦੀ ਨਿਸ਼ਾਨ ਦੇਹੀ ‘ਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਜੋ ਬੀੜ ਸਿਖਾਂ ਵਾਲਾ ਵਿਖੇ ਇਹਨਾਂ ਨੇ ਝਾੜੀਆਂ ਵਿਚ ਛੁਪਾ ਕੇ ਰੱਖਿਆ ਸੀ ਨੂੰ ਬਰਾਮਦ ਕਰਵਾਉਣ ਲਈ ਇਥੇ ਲੈਕੇ ਆਏ ਸੀ।

ਇਸ ਨੇ ਇਥੇ ਆ ਕੇ ਮੋਟਰਸਾਈਕਲ ਵਿਚ ਛੁਪਾ ਕੇ ਰੱਖੇ ਪਿਸਟਲ ਨਾਲ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ ਅਤੇ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ ਕੀਤੀ। ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਗੈਂਗਸਟਰ ਚਿੰਕੀ ਦੇ ਲੱਤ ਵਿਚ ਗੋਲੀ ਲੱਗੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ।  ਉਹਨਾਂ ਦੱਸਿਆ ਕਿ ਜੋ ਅਸਲਾ ਇਸ ਤੋਂ ਬਰਾਮਦ ਹੋਇਆ, ਇਸ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕੀ ਇਹੀ ਅਸਲਾ ਬਾਹਮਣ ਵਾਲਾ ਕਤਲ ਮਾਮਲੇ ਵਿਚ ਵੀ ਵਰਤਿਆ ਗਿਆ ਹੈ ਕਿ ਨਹੀਂ।

ਉਹਨਾਂ ਕਿਹਾ ਕਿ ਇਸ ਦੇ ਬਾਕੀ 2 ਸਾਥੀਆਂ ਦੀ ਪਛਾਣ ਵੀ ਹੋ ਚੁੱਕੀ ਹੈ। ਉਹਨਾਂ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ। ਉਹਨਾਂ ਨਾਲ ਹੀ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਅਜਿਹੇ ਅਪਰਾਧੀਆਂ ਦਾ ਸਾਥ ਦੇਣ, ਉਹਨਾਂ ਨੂੰ ਠਹਿਰਾਉਣ ਵਿਚ ਮਦਦ ਕਰਨ, ਫੋਨ ਦੇਣ ਜਾਂ ਰੀਚਾਰਜ ਕਰਨ ਆਦਿ ਕਿਸੇ ਵੀ ਤਰਾਂ ਨਾਲ ਇਹਨਾਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਸਭ ਨੂੰ ਨਾਮਜ਼ਦ ਕਰ ਗਿਰਫ਼ਤਾਰ ਕੀਤਾ ਜਾਵੇਗਾ।

 

LEAVE A REPLY

Please enter your comment!
Please enter your name here