ਆਰਮੀ ਤੋਂ ਰਿਟਾਇਰਡ ਹੋ ਕੇ ਘਰ ਪਰਤ ਰਹੇ ਪਿਓ-ਪੁੱਤ ਭਿਆਨਕ ਹਾਦਸੇ ਦਾ ਸ਼ਿਕਾਰ, ਇੰਝ ਵਾਪਰਿਆ ਹਾਦਸਾ

0
7990
ਆਰਮੀ ਤੋਂ ਰਿਟਾਇਰਡ ਹੋ ਕੇ ਘਰ ਪਰਤ ਰਹੇ ਪਿਓ-ਪੁੱਤ ਭਿਆਨਕ ਹਾਦਸੇ ਦਾ ਸ਼ਿਕਾਰ, ਇੰਝ ਵਾਪਰਿਆ ਹਾਦਸਾ

ਮਾਹਿਲਪੁਰ-ਗੜਸ਼ੰਕਰ ਰੋਡ ’ਤੇ ਮਾਰੂਤੀ ਏਜੰਸੀ  ਪਿੰਡ ਲੰਗੇਰੀ ਵੱਲ ਨੂੰ ਮੁੜਦੇ ਮੋੜ ਦੇ ਨੇੜੇ ਦੋ ਕਾਰਾਂ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ’ਚ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਜੰਮੂ ਤੋਂ ਰਿਟਾਇਰਡ ਹੋ ਕੇ ਆ ਰਹੇ ਫੌਜੀ ਅਤੇ ਉਸਦੇ ਪਿਤਾ ਇਕ ਸਕਾਰਪੀਓ ਗੱਡੀ ਨਾਲ ਟਕਰਾਉਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ। ਦੂਜੇ ਪਾਸੇ ਸਕਾਰਪੀਓ ਚਾਲਕ ਮੁਤਾਬਿਕ ਉਸਨੇ ਮੁੱਖ ਮਾਰਗ ਤੋਂ ਆਪਣੇ ਪਿੰਡ ਵੱਲ ਨੂੰ ਇਸ਼ਾਰਾ ਦੇ ਕੇ ਗੱਡੀ ਮੋੜੀ ਸੀ ਤਾਂ ਪੁੱਛਿਓ ਤੇਜ ਰਫ਼ਤਾਰ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜੇਰੇ ਇਲਾਜ ਗੁਰਦੇਵ ਸਿੰਘ ਵਾਸੀ ਧੋਲਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਗੁਰਜੀਤ ਸਿੰਘ ਜੋ ਕਿ ਜੰਮੂ ਤੋਂ ਸੋਲਾਂ ਸਾਲ ਆਰਮੀ’ਚੋ ਸਰਵਿਸ ਕਰਕੇ ਰਿਟਾਇਰ ਹੋ ਕੇ ਆਪਣੀ ਕਾਰ (ਪੀ ਬੀ.32 ਡਬਲਯੂ 9397) ’ਤੇ ਆ ਰਹੇ ਸਨ ਆ ਰਹੇ ਸੀ ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਉਨ੍ਹਾਂ ਮੋਹਰੇ ਜਾ ਸਕਾਰਪਿਓ ਗੱਡੀ (ਪੀ ਬੀ 07 ਡਬਲਯੂ 5701) ਚਾਲਕ ਵਲੋਂ ਦੁਸਰੀ ਸਾਇਡ ਨੂੰ ਮੋੜਨ ’ਤੇ ਉਨ੍ਹਾਂ ਦੀ ਕਾਰ ਗੱਡੀ ਨਾਲ ਟਕਰਾ ਗਈ ਜਿਸ ਕਾਰਨ ਦੋਨੋ ਪਿਓ-ਪੁੱਤ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਇਲਾਜ਼ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ।

ਦੂਸਰੇ ਪਾਸੇ ਸਕਾਰਪਿਓ ਗੱਡੀ ਚਾਲਕ ਹਰਬਲਰਾਜ ਸਿੰਘ ਰਾਜਾ ਵਾਸੀ ਲੰਗੇਰੀ ਨੇ ਦੱਸਿਆ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੁਸ਼ਿਆਰਪੁਰ ਦੇ ਕਿਸੀ ਨਿੱਜੀ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਅਤੇ ਗੱਡੀ ਦਾ ਇਸ਼ਾਰਾ ਦੇ ਕੇ ਆਪਣੇ ਪਿੰਡ ਵੱਲ ਗੱਡੀ ਮੋੜ ਰਿਹਾ ਸੀ ਤਾਂ ਪਿੱਛੇ ਤੋਂ ਤੇਜ ਰਫ਼ਤਾਰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।

 

LEAVE A REPLY

Please enter your comment!
Please enter your name here