ਹੁਸ਼ਿਆਰਪੁਰ ‘ਚ ਐਲਪੀਜੀ ਟੈਂਕਰ ਧਮਾਕੇ ਵਿੱਚ ਹੁਣ ਤੱਕ ਕੁੱਲ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਸ ਭਿਆਨਕ ਹਾਦਸੇ ਵਿੱਚ ਲਗਭਗ 20 ਜ਼ਖਮੀਆਂ ਦੀ ਹਾਲਤ ਅਜੇ ਵੀ ਗੰਭੀਰ ਹੈ। ਹੁਣ ਇਸ ਮਾਮਲੇ ਵਿੱਚ ਪੁਲਿਸ ਦੀ ਜਾਂਚ ਰਿਪੋਰਟ ਵੀ ਸਾਹਮਣੇ ਆਈ ਹੈ। ਪੁਲਿਸ ਦੀ ਜਾਂਚ ‘ਚ ਇਹ ਹਾਦਸਾ ਟੈਂਕਰ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ, ਕਿਉਂਕਿ ਇਹ ਜਾਣਦੇ ਹੋਏ ਵੀ ਕਿ ਟੈਂਕਰ ਵਿੱਚ ਮੌਜੂਦ ਜਲਣਸ਼ੀਲ ਪਦਾਰਥ ਆਮ ਲੋਕਾਂ ਦੀ ਜਾਨ-ਮਾਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਉਸਨੇ ਗੈਸ ਨਾਲ ਭਰੇ ਵੱਡੇ ਟੈਂਕਰ ਨੂੰ ਲਿੰਕ ਰੋਡ ਵੱਲ ਭਜਾ ਦਿੱਤਾ। ਇਹੀ ਕਾਰਨ ਹੈ ਕਿ ਇਹ ਹਾਦਸਾ ਵਾਪਰਿਆ। ਇਸ ਸਬੰਧ ਵਿੱਚ, ਟੈਂਕਰ ਡਰਾਈਵਰ ਵਿਰੁੱਧ ਬੁੱਲੋਵਾਲ ਥਾਣੇ ਵਿੱਚ ਮੁਕੱਦਮਾ ਨੰਬਰ 119, ਮਿਤੀ 23/08/2025, ਧਾਰਾ 105, 324(4) ਬੀ.ਐਨ.ਐਸ. ਦਰਜ ਕੀਤਾ ਗਿਆ ਸੀ।