ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ “ਕੈਪਸ ਕੈਫੇ” ‘ਤੇ ਵੀਰਵਾਰ ਨੂੰ ਮੁੜ ਸਵੇਰੇ ਫਾਇਰਿੰਗ ਹੋਈ ਹੈ। ਕੈਫੇ ‘ਤੇ ਨੌਂ ਤੋਂ ਦਸ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਬਾਹਰੀ ਸ਼ੀਸ਼ੇ ਟੁੱਟ ਗਏ ਅਤੇ ਕੰਧਾਂ ਵਿੱਚ ਗੋਲੀਆਂ ਦੇ ਛੇਕ ਹੋ ਗਏ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਹ ਇਸ ਮਹੀਨੇ ਦੀ ਦੂਜੀ ਅਤੇ ਤੀਜੀ ਅਜਿਹੀ ਘਟਨਾ ਹੈ। ਗੋਲੀਬਾਰੀ ਦੀ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਘਟਨਾ ਦੀ ਇੱਕ ਵੀਡੀਓ ਵਿੱਚ ਇੱਕ ਹਮਲਾਵਰ ਕਾਰ ਦੇ ਅੰਦਰੋਂ ਅੰਨ੍ਹੇਵਾਹ ਫਾਇਰਿੰਗ ਕਰਦੇ ਨਜ਼ਰ ਆ ਰਿਹਾ ਹੈ।